Bhai Simarjeet Singh Ludhiana Wale

Bhai Simarjeet Singh  Ludhiana Wale Contact information, map and directions, contact form, opening hours, services, ratings, photos, videos and announcements from Bhai Simarjeet Singh Ludhiana Wale, Performance & Event Venue, Ludhiana.

06/09/2024
25/12/2023

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ)ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ..ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ..?

1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ" ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।

23 December 1704 ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ

24 December 1704 ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ

4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ..ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪੰਥ ਦੋਖੀਆਂ ਵਲੋਂ)

5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ। ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।

6) ਦੋ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ

7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ
੧) ਇੱਕ ਖਮਚੀ (ਤੂਤ ਦੀ ਪਤਲੀ ਛਟੀ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ।
ਇਸ ਸਜਾ ਤੋਂ ਬਾਅਦ ਓਹਨਾ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।

੨) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ )

੩) ਸਾਹਿਬਜਾਦਿਆਂ ਦੀਆ ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ (ਡਾਕਟਰ ਗੰਡਾ ਸਿੰਘ ਜੀ ਅਨੁਸਾਰ)

੪) ਅਖੀlਰ 26 December 1704 ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ

ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ? ਓਹਨਾ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ? ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ??

ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ " ਬਾਗੀ..ਬਾਗੀ..ਹਕੂਮੱਤ ਦੇ ਬਾਗੀ"
ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ..

ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ..

ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ

ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਅਾ ਜਾਣਾ

ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ

"ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"

26 December 1704
ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ ।ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ ।

ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ.

ਸਰਹਿੰਦ ਦੀ ਦਿਵਾਰ ਜਿਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ

30/10/2023
🙏
17/03/2022

🙏

Address

Ludhiana

Telephone

+919781745942

Website

Alerts

Be the first to know and let us send you an email when Bhai Simarjeet Singh Ludhiana Wale posts news and promotions. Your email address will not be used for any other purpose, and you can unsubscribe at any time.

Videos

Share