03/10/2024
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ। ਇਹ ਮੇਰੀ ਪੇਜ ਤੇ ਪਹਿਲੀ ਪੋਸਟ ਹੈ। ਮੈਂ ਇਸ ਪੋਸਟ ਰਾਹੀਂ ਸਭ ਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ। ਕਿਰਪਾ ਕਰਕੇ ਇਸ ਵਾਰ ਸਰਪੰਚੀ ਦੀਆਂ ਚੋਣਾਂ ਚ ਸੋਚ ਸਮਝ ਕੇ ਆਪਣੇ ਆਪਣੇ ਪਿੰਡਾਂ ਦੇ ਵਿਕਾਸ ਲਈ ਵੋਟਿੰਗ ਕਰਿਓ। ਬਹੁਤ ਸਾਲ ਬਰਬਾਦ ਕਰ ਚੁੱਕੇ ਹਾਂ ਅਸੀਂ। ਹੁਣ ਗੱਲ ਆਪਣੇ ਜੁਆਕਾਂ ਦੇ ਭਵਿੱਖ ਬਾਰੇ ਸੋਚਣ ਦੀ ਹੈ। ਮੈਂ ਕਿਸੇ ਵੀ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਹੀ ਬਸ ਇੰਨੀ ਕੁ ਬੇਨਤੀ ਕਰਨੀ ਹੈ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਲੈਵਲ ਤੇ ਵਧੀਆ ਪੰਚਾਇਤਾਂ ਚੁਣੀਏ। ਛੋਟੇ ਹੁੰਦਿਆਂ ਜਦੋਂ ਸਕੂਲ ਪੜਦੇ ਸੀ ਸਾਡੇ ਪ੍ਰਿੰਸੀਪਲ ਸਰ ਸਾਨੂੰ ਜਾਗਰੂਕ ਕਰਨ ਲਈ ਇੱਕ ਗੱਲ ਸੁਣਾਉਂਦੇ ਹੁੰਦੇ ਸਨ ਕਿ ਸਾਰਾ ਦਿਨ ਮਾਲਕ ਆਪਣੇ ਗਧੇ ਨੂੰ ਮਾਰਦਾ ਉਹਦੇ ਤੇ ਸਮਾਨ ਢੋਂਦਾ ਹੈ ਅਤੇ ਸ਼ਾਮ ਨੂੰ ਜਦੋਂ ਉਹਦੇ ਜੂੜ ਪਾਉਣ ਲਈ ਝੁੱਕਦਾ ਹੈ ਤਾਂ ਗਧਾ ਖੁਸ਼ ਹੋ ਜਾਂਦਾ ਹੈ। ਬੱਸ ਮੈਂ ਇਹੀ ਸਮਝਾਉਣਾ ਚਾਹੁੰਦੀ ਹਾਂ ਕਿ ਅਸੀਂ ਉਹ ਗਧੇ ਨਹੀਂ ਹਾਂ ਅਸੀਂ ਇਨਸਾਨ ਹਾਂ ਸਾਡੇ ਕੋਲ ਵੀ ਦਿਮਾਗ ਵੀ ਹੈ ਅਤੇ ਪਾਰਖੂ ਅੱਖ ਵੀ। ਸੋ ਅੰਤ ਵਿਚ ਇਹੀ ਕਹਿਣਾ ਚਾਹਵਾਂਗੀ ਕਿ ਵੋਟ ਸੋਚ ਸਮਝ ਕੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਾਇਓ। ਇਹ ਮੇਰੇ ਦਿਲ ਦੇ ਵਿਚਾਰ ਸੀ ਸੋ ਮੈਂ ਸਭ ਨਾਲ ਸਾਂਝੇ ਕਰਨੇ ਚਾਹੁੰਦੀ ਸੀ। ਕਿਸੇ ਨੂੰ ਵੀ ਮੇਰੀ ਕੋਈ ਵੀ ਗੱਲ ਬੁਰੀ ਲੱਗੀ ਹੋਵੇ ਤਾਂ ਮਾਫੀ ਚਾਹੁੰਦੀ ਹਾਂ।🙏🙏