Punjabi Sahit Sabha Glasgow

  • Home
  • Punjabi Sahit Sabha Glasgow

Punjabi Sahit Sabha Glasgow Punjabi Language Literary Organisation of Glasgow (Scotland), founded in 1992, with a primary aim to

Punjabi Sahit Sabha Glasgow is non-government, non-profit, literary organisation in Glasgow, Scotland (UK). It was established in 1992, under the auspices of Dr Surjit Pattar for the development and enrichment of Punjabi Literature, language, art and culture. It provides opportunities to the Punjabi living in Scotland in general and Glasgow in particular to learn about the richness of their litera

ry and cultural heritage. Its aim is to promote Punjabi language in Scottish schools and especially to Punjabi youth. PSSG regularly make efforts to arrange meetings of eminent writers from India, Pakistan and rest of the world to learn about the current developments and trends in Punjabi literature. PSSG also dedicates itself to strive for the preservation and promotion of the authentic nature of the Punjabi culture and provide help and advice in this area. One of its aim to make available Punjabi books, audio, video and other teaching material to Scottish Schools and other agencies and institutes, which are interested to learn about Punjabi language and culture. PSSG also stands to promote friendship and goodwill between the people of different cultural background.

ਗਲਾਸਗੋ, 4 ਜੁਲਾਈ (ਹਰਜੀਤ ਸਿੰਘ ਦੁਸਾਂਝ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਐਮ...
05/07/2023

ਗਲਾਸਗੋ, 4 ਜੁਲਾਈ (ਹਰਜੀਤ ਸਿੰਘ ਦੁਸਾਂਝ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਐਮ.ਬੀ.ਈ. ਵਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਕੇ ਕੀਤੀ ਗਈ।

ਪੰਜਾਬੀ ਸਕੂਲ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਵਿਦਿਆਰਥੀ ਜਸਦੇਵ ਸਿੰਘ, ਹਰਜੱਸ ਸਿੰਘ ਅਤੇ ਜੰਗਬੀਰ ਸਿੰਘ ਵਲੋਂ ਗੀਤ ਪੇਸ਼ ਕਰਕੇ ਵਾਹ-ਵਾਹ ਖੱਟੀ ਗਈ। ਛੋਟੀ ਬੱਚੀ ਹਰਗੁਨ ਕੌਰ ਨੇ 'ਦੇਖਿਓ ਪੰਜਾਬੀਓ, ਪੰਜਾਬੀ ਨਾ ਭਲਾ ਦਿਓ ' ਕਵਿਤਾ ਪੜੀ। ਸਕਾਟਲੈਂਡ ਦੇ ਜੰਮਪਲ ਬੱਚਿਆਂ ਵਲੋਂ ਭਾਜੀ ਗੁਰਸ਼ਰਨ ਸਿੰਘ ਜੀ ਦਾ ਲਿਖਿਆ ਅਤੇ ਹਰਪਰੀਤ ਕੌਰ ਵਲੋਂ ਤਿਆਰ ਕਰਵਾਇਆ ਗਿਆ ਨਾਟਕ 'ਇੱਕ ਸੀ ਚਿੜੀ ਤੇ ਇੱਕ ਸੀ ਕਾਂ' ਖੇਡਿਆ ਗਿਆ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ।

ਬੱਚਿਆਂ ਦੇ ਪ੍ਰੋਗਰਾਮ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਬਾਬਾ ਸਲੀਮ ਰਜ਼ਾ ਨੇ ਕਵਿਤਾ 'ਬਾਬਾ ਨਾਨਕ' ਨਾਲ ਕੀਤੀ, ਸਵਰਨਜੀਤ ਕੌਰ ਨੇ ਔਰਤ ਦੇ ਦਰਦ ਦੀ ਗਾਥਾ, ਸੰਤੋਖ ਸੋਹਲ ਨੇ ਹੀਰ, ਇਮਤਿਆਜ਼ ਅਲੀ ਗੌਹਰ ਨੇ ਗ਼ਜ਼ਲ, ਜਸਵਿੰਦਰ ਨੇ ਤਾਰਾ ਰਾਣੀ ਦਾ ਕਿੱਸਾ, ਹਰਜੀਤ ਸਿੰਘ ਪੁਆਦੜਾ ਨੇ ਭਾਰਤੀ ਤੇ ਵਿਦੇਸ਼ੀ ਸਿਆਸਤਦਾਨਾਂ ਸੰਬੰਧੀ ਗੀਤ, ਦਿਲਬਾਗ ਸਿੰਘ ਸੰਧੂ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬੀ ਸਾਹਿਤ ਸਭਾ ਗਲਾਸਗੋ ਦਾ ਰੋਲ ਅਤੇ 1947 ਦੀ ਵੰਡ ਸੰਬੰਧੀ ਕਵਿਤਾ ਪੜ੍ਹੀ। ਸੁੱਖੀ ਦੁਸਾਂਝ ਨੇ ਆਪਣੇ ਗੀਤ 'ਜਿਉਣ ਲਈ ਆਖ ਗਿਆ ਹੱਥੀ ਦੇ ਕੇ ਜ਼ਹਿਰ', ਗਾਇਕ ਕਰਮਜੀਤ ਮੀਨੀਆ ਨੇ ਆਪਣੇ ਨਵੇਂ ਗੀਤ 'ਮੈਂ ਸਿੰਪਲ ਜਿਆ ਬੰਦਾ' ਸਮੇਤ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਗਲਾਸਗੋ ਤੋਂ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀਆਂ ਗਜ਼ਲਾਂ ਨਾਲ ਹਾਜ਼ਰੀ ਲਗਵਾਈ।ਅੰਤ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਨੇ ਕਵੀ ਦਰਬਾਰ ਨੂੰ ਬੁਲੰਦੀ 'ਤੇ ਪਹੁੰਚਾ ਦਿੱਤਾ।

ਪੰਜਾਬ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਮੁੱਖ ਮਹਿਮਾਨ ਗੁਰਦਿਆਲ ਰੌਸ਼ਨ ਦਾ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਅਤੇ ਚਲੰਤ ਮਾਮਲਿਆਂ 'ਤੇ ਬੇਬਾਕੀ ਨਾਲ ਲਿਖਣ ਲਈ ਸਨਮਾਨ ਕੀਤਾ ਗਿਆ। ਦਲਜੀਤ ਸਿੰਘ ਦਿਲਬਰ ਨੇ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਸ਼ੇਅਰਾਂ ਅਤੇ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ |

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਮੈਂਬਰਾਂ ਅਤੇ ਸਹਿਯੋਗੀਆਂ ਖਾਸ ਤੌਰ ਤੇ ਸੁਖਦੇਵ ਰਾਹੀ, ਡਾ. ਇੰਦਰਜੀਤ ਸਿੰਘ, ਦਲਜੀਤ ਕੌਰ ਦਿਲਬਰ, ਹਰਪਰੀਤ ਕੌਰ, ਕਮਲਜੀਤ ਮਿਨਹਾਸ, ਸਰਬਜੀਤ ਸਿੰਘ, ਜਗਦੀਸ਼ ਸਿੰਘ, ਦਿਲਬਾਗ ਸਿੰਘ ਸੰਧੂ, ਤਰਲੋਚਨ ਮੁਠੱਡਾ, ਜਸਵਿੰਦਰ ਕੁਮਾਰ, ਦੁਸਾਂਝ, ਕਰਮਜੀਤ ਮੀਨੀਆਂ, ਗੁਰਦੇਵ ਸਿੰਘ, ਹੰਸ ਰਾਜ, ਬਲ ਬਾਜਵਾ, ਦਲਬੀਰ ਕੌਰ, ਸੋਢੀ ਸਿੰਘ, ਨਵਜੋਤ ਸਿੰਘ ( ਗੁਲਨਾਰ ਰੈਸਟੋਰੈਂਟ), ਬੂਟਾ ਸਿੰਘ ਅਤੇ ਕਰਤਾਰ ਸਿੰਘ ਬਿਰਹਾ ਆਦਿ ਨੇ ਪਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

21/06/2023
ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਲੋਹੜੀ 2023
18/01/2023

ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਲੋਹੜੀ 2023

13/09/2022

ਨਾਟਕ ਧੰਨ ਲਿਖਾਰੀ ਨਾਨਕਾ ਦੇ ਕੁਝ ਵੀਡੀਓ ਕਲਿਪ...

11 ਸਤੰਬਰ ਨੂੰ ਗਲਾਸਗੋ ਵਿਖੇ ਕਰਵਾਏ ਨਾਟਕ ( 'ਧੰਨ ਲਿਖਾਰੀ ਨਾਨਕਾ') ਦੀਆਂ ਕੁਝ ਤਸਵੀਰਾਂ।
13/09/2022

11 ਸਤੰਬਰ ਨੂੰ ਗਲਾਸਗੋ ਵਿਖੇ ਕਰਵਾਏ ਨਾਟਕ ( 'ਧੰਨ ਲਿਖਾਰੀ ਨਾਨਕਾ') ਦੀਆਂ ਕੁਝ ਤਸਵੀਰਾਂ।

13/09/2022
11/09/2022

"ਇਸ ਦੇਸ਼ ਮੇ ਸੱਚ ਬੋਲਨਾ ਸਭ ਸੇ ਬੜਾ ਗੁਨਾਹ ਹੈ"।
ਪੰਜਾਬੀ ਨਾਟਕ ' ਧੰਨ ਲਿਖਾਰੀ ਨਾਨਕਾ' ਵਿਚੋਂ ਇੱਕ ਝਲਕ
ਗਲਾਸਗੋ (ਸਕੌਟਲੈਂਡ)

11/09/2022

"ਤਬਦੀਲੀ ਲਈ ਮਰਨ ਵਾਲੇ ਲੋਕ
ਬੁਖਾਰ ਨਾਲ ਨਹੀਂ ਮਰਿਆ ਕਰਦੇ"।
ਸੋਲੋ ਨਾਟਕ ' ਧੰਨ ਲਿਖਾਰੀ ਨਾਨਕਾ' ਵਿਚੋਂ ਇੱਕ ਵੀਡੀਓ ਕਲਿਪ ।

ਮਿੱਤਰ ਪਿਆਰਿਓ, ਫੇਰ ਨਾ ਕਿਹੋ ਪਤਾ ਹੀ ਨਹੀਂ ਲੱਗਾ। ਅੱਜ  05:30 ਤੇ ਹਾਲ ਦੇ ਬੂਹੇ ਖੁੱਲ੍ਹ ਜਾਣਗੇ। ਪਰੋਗਰਾਮ ਠੀਕ 6 ਵਜੇ ਸ਼ੁਰੂ ਹੋ ਜਾਵੇਗਾ। ਗ...
11/09/2022

ਮਿੱਤਰ ਪਿਆਰਿਓ, ਫੇਰ ਨਾ ਕਿਹੋ ਪਤਾ ਹੀ ਨਹੀਂ ਲੱਗਾ। ਅੱਜ 05:30 ਤੇ ਹਾਲ ਦੇ ਬੂਹੇ ਖੁੱਲ੍ਹ ਜਾਣਗੇ। ਪਰੋਗਰਾਮ ਠੀਕ 6 ਵਜੇ ਸ਼ੁਰੂ ਹੋ ਜਾਵੇਗਾ। ਗੱਡੀਆਂ ਤੁਸੀਂ ਸੈਂਟਰਲ ਗੁਰੂਘਰ ਦੀ ਕਾਰਪਾਰਕ ਵਿੱਚ ਪਾਰਕ ਕਰ ਸਕਦੇ ਹੋ। ਕਿਤਾਬਾਂ ਦਾ ਬੁੱਕ ਸਟਾਲ ਵੀ ਹੋਵੇਗਾ। ਬਹੁਤ ਸਾਰੇ ਦੋਸਤ ਮਿੱਤਰ ਫ਼ੋਨ ਕਰ ਰਹੇ ਹਨ ਕਿ ਕੀ ਇੰਟਰੀ ਟਿਕਟ ਨਾਲ ਹੈ ਜਾਂ ਫਰੀ? ਦੋਸਤੋ ਕੋਈ ਟਿਕਟ ਨਹੀਂ ਹੈ। ਸਭ ਨੂੰ ਖੁੱਲ੍ਹਾ ਸੱਦਾ ਹੈ। ਸਮੇਂ ਸਿਰ ਪਹੁੰਚੋ। ਇੰਟਰੀ ਬਿਲਕੁੱਲ ਮੁਫ਼ਤ ਹੈ ਜੀ।

ਨਾਟਕ 'ਧਨੁ ਲੇਖਾਰੀ ਨਾਨਕਾ' ਅਤੇ ਫ਼ਿਲਮ 'ਲਾਲ ਸਿੰਘ ਚੱਢਾ'- ਪ੍ਰੋਫ਼ੈਸਰ ਕੁਲਬੀਰ ਸਿੰਘ ਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ। ਇੰਗਲੈਂਡ ਤੇ ਸਕਾ...
23/08/2022

ਨਾਟਕ 'ਧਨੁ ਲੇਖਾਰੀ ਨਾਨਕਾ' ਅਤੇ ਫ਼ਿਲਮ 'ਲਾਲ ਸਿੰਘ ਚੱਢਾ'
- ਪ੍ਰੋਫ਼ੈਸਰ ਕੁਲਬੀਰ ਸਿੰਘ

ਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ। ਇੰਗਲੈਂਡ ਤੇ ਸਕਾਟਲੈਂਡ ਵਿਚ ਪੰਜਾਬੀ ਨਾਟਕ 'ਧਨੁ ਲੇਖਾਰੀ ਨਾਨਕਾ' ਨੇ ਇਕ ਹਲਚਲ ਪੈਦਾ ਕੀਤੀ ਹੋਈ ਹੈ।
ਇਹੀ ਹਲਚਲ ਫ਼ਿਲਮ 'ਲਾਲ ਸਿੰਘ ਚੱਢਾ' ਨੇ ਭਾਰਤ ਵਿਚ ਪੈਦਾ ਕਰ ਰੱਖੀ ਹੈ। ਮੈਂ ਸੋਚ ਰਿਹਾ ਹਾਂ ਕਿ ਇਸ ਦੇ ਕੀ ਕਾਰਨ ਹਨ? ਦੋਹੀਂ ਥਾਈਂ ਹਲਚਲ। ਇਕ ਨਾਟਕ, ਇਕ ਫ਼ਿਲਮ। ਦੋਵਾਂ ਦੇ ਦਰਸ਼ਕ। ਇਕ ਦੇ ਸੀਮਤ। ਇਕ ਦੇ ਵਿਸ਼ਾਲ। ਪਰ ਦੋਵਾਂ ਦੇ ਦਰਸ਼ਕ ਜਾਗਦੇ ਸਿਰਾਂ ਵਾਲੇ। ਜਾਗਦੀ ਜ਼ਮੀਰ ਵਾਲੇ।
ਕੀ ਦੋਵਾਂ ਵਿਚ ਕੋਈ ਸਮਾਨਤਾ ਹੈ? ਕੋਈ ਸਾਂਝ ਹੈ? ਕੋਈ ਸਾਂਝੀ ਤੰਦ ਹੈ?
ਬਿਲਕੁਲ, ਪਹਿਲੀ ਸਮਾਨਤਾ, ਪਹਿਲੀ ਸਾਂਝੀ ਤੰਦ ਜਾਗਦੇ ਸਿਰਾਂ ਦੀ ਹੈ। ਇਕ ਪਾਸੇ Sahib Singh ਡਾ. ਸਾਹਿਬ ਸਿੰਘ, ਦੂਸਰੇ ਪਾਸੇ ਆਮਿਰ ਖਾਨ। ਦੋਵੇਂ ਜਾਗਦੀ ਜ਼ਮੀਰ ਵਾਲੇ। ਕਲਾ ਨੂੰ, ਕਲਾਕਾਰੀ ਨੂੰ ਸਮਰਪਿਤ। ਸ਼ਕਤੀਸ਼ਾਲੀ ਸੁਨੇਹਾ ਦੇਣ ਵਾਲੇ, ਸ਼ਕਤੀਸ਼ਾਲੀ ਸੰਦੇਸ਼ ਛੱਡਣ ਵਾਲੇ। ਇਤਿਹਾਸ ਖੰਘਾਲਣ ਵਾਲੇ, ਇਤਿਹਾਸ ਤੋਂ ਸਿੱਖਣ ਸਮਝਣ ਵਾਲੇ, ਇਤਿਹਾਸ ਰਾਹੀਂ ਸਿਖਾਉਣ ਸਮਝਾਉਣ ਵਾਲੇ, ਇਤਿਹਾਸ ਪਰੋਸ ਕੇ ਦਰਸ਼ਕਾਂ ਨੂੰ ਝੰਜੋੜਨ ਵਾਲੇ।
ਨਾਟਕ 'ਧਨੁ ਲੇਖਾਰੀ ਨਾਨਕਾ' ਵਿਚ ਇਕ ਲੇਖਕ ਦੀ ਭੂਮਿਕਾ, ਪਰਿਭਾਸ਼ਾ, ਜ਼ਿੰਮੇਵਾਰੀ ਤੇ ਕਿਰਦਾਰ ਨੂੰ ਕੇਂਦਰ ਵਿਚ ਰੱਖ ਕੇ ਸਾਡੇ ਸਮਾਜ, ਸਾਡੇ ਮੁਲਕ ਦੀਆਂ ਜੁਦਾ-ਜੁਦਾ ਅਹੁਰਾਂ, ਸਾਡੇ ਇਤਿਹਾਸ ਦੇ ਖੂੰਖਾਰ ਪੰਨਿਆਂ ਨੂੰ ਅਤਿ ਤ੍ਰਾਸਦਿਕ ਅਤਿ ਕਰੁਣਾਮਈ, ਅਤਿ ਸੰਵੇਦਨਸ਼ੀਲ, ਅਤਿ ਕਲਾਤਮਿਕ ਢੰਗ ਨਾਲ ਦਰਸ਼ਕਾਂ ਸਨਮੁਖ ਪੇਸ਼ ਕਰਨ ਦਾ ਬੇਹੱਦ ਸਫ਼ਲ, ਸਾਰਥਕ ਤੇ ਮਿਆਰੀ ਉਪਰਾਲਾ ਕੀਤਾ ਗਿਆ ਹੈ। ਸਿਖ਼ਰ ਤੱਕ ਪੁੱਜਦੇ ਦਰਸ਼ਕ ਨਿਸ਼ਬਦ ਹੋ ਜਾਂਦੇ ਹਨ। ਖੜ੍ਹੇ ਹੋ ਕੇ ਤਾੜੀਆਂ ਮਾਰਨ ਲਗਦੇ ਹਨ ਤੇ ਓਨੀ ਦੇਰ ਤੱਕ ਮਾਰਦੇ ਰਹਿੰਦੇ ਹਨ ਜਦੋਂ ਤੱਕ ਸੰਨਾਟੇ ਨੂੰ ਚੀਰ ਕੇ ਸ਼ਬਦ ਵਾਪਸ ਨਹੀਂ ਪਰਤ ਆਉਂਦੇ।
ਨਾਟਕ ਸਿਰੇ ਦੀ ਬੇਬਾਕੀ ਨਾਲ, ਸਿਰੇ ਦੀ ਗੰਭੀਰਤਾ ਨਾਲ ਇਕੱਲਿਆਂ ਹੀ ਅਨੇਕ ਕਿਰਦਾਰ ਨਿਭਾਉਣ ਦੀ ਬਿਹਤਰੀਨ ਮਿਸਾਲ ਪੇਸ਼ ਕਰ ਗਿਆ। ਡੇਢ ਘੰਟੇ ਦੀ ਲਗਾਤਾਰ ਪੇਸ਼ਕਾਰੀ ਅਤੇ ਕੇਵਲ ਇਕ ਹੀ ਕਲਾਕਾਰ। ਐਨੇ ਵਿਚਾਰ, ਐਨੇ ਕਿਰਦਾਰ, ਐਨੇ ਹਾਵ-ਭਾਵ, ਐਨੇ ਉਤਰਾਅ-ਚੜ੍ਹਾਅ। ਨਾ ਅੱਕਿਆ, ਨਾ ਥੱਕਿਆ, ਨਾ ਰੁਕਿਆ। ਉਸ ਦੀ ਪ੍ਰਤਿਭਾ, ਉਸ ਦੀ ਕਲਾਕਾਰੀ, ਉਸਦੀ ਅਦਾਕਾਰੀ ਤਾਂ ਪਹਿਲਾਂ ਵੀ ਕਈ ਵਾਰ ਵੇਖੀ ਸੀ ਪਰ ਉਸ ਦਾ ਸਟੈਮਨਾ, ਉਸ ਦੀ ਸਮਰੱਥਾ ਪਹਿਲੀ ਵਾਰ ਤੱਕੀ ਹੈ। ਅਦਾਕਾਰੀ ਦੀ, ਸਟੇਜ ਪੇਸ਼ਕਾਰੀ ਦੀ ਮੈਰਾਥਨ। ਮੈਨੂੰ ਲਗਦਾ ਹੈ ਕਿ ਨਾਟਕ 'ਧਨੁ ਲੇਖਾਰੀ ਨਾਨਕਾ' ਡਾ. ਸਾਹਿਬ ਸਿੰਘ ਨੂੰ ਦੁਨੀਆ ਦੇ ਬਿਹਤਰੀਨ ਰੰਗਮੰਚ ਕਲਾਕਾਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕਰਦਾ ਹੈ।
ਧੀ ਨਾਲ ਹਰ ਰੋਜ਼ ਫੋਨ 'ਤੇ ਪਿਓ ਦੀ ਗੱਲਬਾਤ ਨਾਟਕ ਨੂੰ ਨਵੀਆਂ ਉਚਾਈਆਂ, ਨਵੀਆਂ ਗਹਿਰਾਈਆਂ ਪ੍ਰਦਾਨ ਕਰਦੀ ਮੁਲਕ ਦੇ ਹਾਲਾਤ 'ਤੇ ਰੌਸ਼ਨੀ ਪਾ ਜਾਂਦੀ ਹੈ।
ਬਾਬੇ ਨਾਨਕ ਦੀ ਫ਼ਿਲਾਸਫ਼ੀ ਦਾ ਛੱਟਾ ਦੇ ਕੇ, ਬਾਬੇ ਨਾਨਕ ਨਾਲ ਸੰਵਾਦ ਰਚਾ ਕੇ, ਇਕ ਲੇਖਕ ਦੀ ਉੱਚੀ ਸੁੱਚੀ ਸੋਚ ਨੂੰ, ਕਿਰਦਾਰ ਨੂੰ ਉਭਾਰ ਕੇ ਨਾਟਕ ਨੂੰ, ਨਾਟਕ ਦੇ ਸੰਦੇਸ਼ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ ਗਿਆ ਅਤੇ ਪੰਜਾਬ ਸਿੰਘ ਦੇ ਪ੍ਰਵੇਸ਼ ਨਾਲ ਨਾਟਕ ਬੁਲੰਦੀਆਂ ਵੱਲ ਵਧਦਾ ਨਜ਼ਰ ਆਉਂਦਾ ਹੈ। ਨਾਟਕ 'ਧਨੁ ਲੇਖਾਰੀ ਨਾਨਕਾ' ਦਾ ਮੁੱਖ ਮਨੋਰਥ ਇਕ ਲੇਖਕ, ਇਕ ਕਲਾਕਾਰ ਦੀ ਭੂਮਿਕਾ, ਪਰਿਭਾਸ਼ਾ, ਜ਼ਿੰਮੇਵਾਰੀ ਤੇ ਕਿਰਦਾਰ ਨੂੰ ਪੇਸ਼ ਕਰਨਾ ਹੈ। ਸਹੀ ਤੇ ਸੱਚਾ ਲੇਖਕ ਲੋਕਾਂ ਦੀ ਗੱਲ ਕਰਦਾ ਹੈ, ਸਮਾਜਿਕ ਸਰੋਕਾਰਾਂ 'ਤੇ ਪਹਿਰਾ ਦਿੰਦਾ ਹੈ। ਸਰਕਾਰਾਂ ਤੇ ਸਰਮਾਏਦਾਰਾਂ ਦੇ ਅੱਗੇ-ਪਿੱਛੇ ਨਹੀਂ ਫਿਰਦਾ। ਲੇਖਕ ਦਾ ਨਿਡਰ ਹੋ ਕੇ ਬੇਬਾਕੀ ਨਾਲ ਲਿਖਣਾ ਜ਼ਰੂਰੀ ਹੈ।
ਇਕ ਪਾਤਰ ਤੋਂ ਦੂਸਰੇ ਪਾਤਰ ਵਿਚ ਪ੍ਰਵੇਸ਼ ਏਨਾ ਸਰਲ, ਏਨਾ ਸਹਿਜ, ਏਨਾ ਸੁਭਾਵਿਕ, ਏਨਾ ਝੱਟਪਟ ਕਿ ਦਰਸ਼ਕ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ।
ਇਕ ਕਹਾਣੀ, ਦੂਸਰੀ ਕਹਾਣੀ, ਤੀਸਰੀ ਕਹਾਣੀ, ਚੌਥੀ ਕਹਾਣੀ, ਪੰਜਵੀਂ ਕਹਾਣੀ ਜੁੜ ਕੇ ਜਦ ਇਕ ਸੰਘਣੀ ਕਹਾਣੀ ਬਣਦੀ ਹੈ ਤਾਂ ਦਰਸ਼ਕ ਸੁੰਨ ਹੋ ਜਾਂਦੇ ਹਨ। ਇਤਿਹਾਸ ਵਿਚ ਗੁਆਚ ਜਾਂਦੇ ਹਨ। ਸੰਨਾਟਾ ਪਸਰ ਜਾਂਦਾ ਹੈ। ਹਨੇਰੇ ਵਿਚ ਸੈਂਕੜੇ ਪ੍ਰਸ਼ਨ ਚਿੰਨ੍ਹ ਉੱਭਰ ਆਉਂਦੇ ਹਨ। ਨਾਟਕ ਮੁੱਕਦਾ ਹੈ, ਦਰਸ਼ਕ ਵਾਪਸ ਪਰਤਦੇ ਹਨ। ਅਦਾਕਾਰੀ, ਕਲਾਕਾਰੀ, ਸਿਰਜਣਾਤਮਿਕ ਸਮਰੱਥਾ ਅਤੇ ਸ਼ਕਤੀਸ਼ਾਲੀ ਸੰਦੇਸ਼ ਦੇ ਸਤਿਕਾਰ ਵਿਚ ਉੱਠ ਖੜ੍ਹੇ ਹੁੰਦੇ ਹਨ। ਸਹਿਜ ਸੁਭਾਵਿਕ ਤਾੜੀਆਂ ਵੱਜਣ ਲਗਦੀਆਂ ਹਨ। ਤਾੜੀਆਂ ਓਨੀ ਦੇਰ ਤੱਕ ਵੱਜਦੀਆਂ ਰਹਿੰਦੀਆਂ ਹਨ ਜਦ ਤੱਕ ਦਰਸ਼ਕ ਉਸ ਸੰਨਾਟੇ 'ਚੋਂ ਬਾਹਰ ਨਹੀਂ ਆ ਜਾਂਦੇ। ਫਿਰ ਸ਼ੁਰੂ ਹੁੰਦਾ ਹੈ ਡਾ. ਸਾਹਿਬ ਸਿੰਘ ਨੂੰ ਸ਼ਾਬਾਸ਼ ਦੇਣ ਦਾ ਸਿਲਸਿਲਾ। ਹੱਕ ਸੱਚ 'ਤੇ ਪਾਬੰਦੀਆਂ, ਗ਼ਰੀਬੀ ਅਤੇ ਮਿਹਨਤ ਦੀ ਬੇਕਦਰੀ, ਹਿੰਦੂ-ਮੁਸਲਿਮ ਟਕਰਾ, ਧਰਮ ਦੀ ਸਿਆਸਤ, ਕਿਸਾਨੀ ਸੰਘਰਸ਼, ਕੋਰੋਨਾ ਸੰਕਟ, 1984 ਦੀ ਚੀਸ, ਜਲ੍ਹਿਆਂਵਾਲੇ ਬਾਗ਼ ਦਾ ਨਵੀਨੀਕਰਨ, ਰਾਜਨੀਤਕ ਨਿਘਾਰ, ਸਮਾਜਿਕ ਬੁਰਾਈਆਂ, ਲੇਖਕਾਂ ਦਾ ਕਿਰਦਾਰ, ਸੱਚ ਲਿਖਣ-ਬੋਲਣ ਵਾਲਿਆਂ ਦੀ ਹੋਣੀ, ਦਲਿਤਾਂ ਦੀ ਦਸ਼ਾ, ਪੰਜਾਬ ਦੀ ਦੁਰਦਸ਼ਾ ਸਮੇਤ ਬਹੁਤ ਕੁਝ ਗੁੰਦਿਆ ਪਿਆ ਹੈ ਨਾਟਕ ਦੇ ਥੀਮ ਵਿਚ। ਦੂਜੇ ਪਾਸੇ ਜਿਹੜਾ ਕਲਾਕਾਰ ਕੋਈ ਭੂਮਿਕਾ ਨਿਭਾਉਣ ਲਈ ਉਸ ਦੀ ਤਿਆਰੀ ਵਿਚ ਕਈ ਸਾਲ ਲਗਾ ਸਕਦਾ ਹੈ। ਸਾਲਾਂ ਤੱਕ ਅਸਲੀ ਦਾੜ੍ਹੀ ਵਧਾ ਸਕਦਾ ਹੈ। ਪਗੜ੍ਹੀ ਬੰਨ੍ਹਣੀ ਸਿੱਖਣ 'ਤੇ ਦੋ ਮਹੀਨੇ ਖ਼ਰਚ ਸਕਦਾ ਹੈ ਅਤੇ ਫਿਰ ਸਾਰੀ ਫ਼ਿਲਮ ਦੀ ਸ਼ੂਟਿੰਗ ਵੇਲੇ ਖੁਦ ਪਗੜੀ ਬੰਨ੍ਹਦਾ ਹੈ। ਐਨ. ਓ. ਸੀ. ਲੈਣ ਅਤੇ 8 ਸਾਲ ਅਤੇ ਫ਼ਿਲਮ ਬਣਾਉਣ 'ਤੇ 6 ਸਾਲ ਲਗਾ ਸਕਦਾ ਹੈ, ਉਹ ਆਮਿਰ ਖਾਨ ਹੀ ਹੋ ਸਕਦਾ ਹੈ।
ਸੱਚ ਨੇ ਸੱਚ ਰਹਿਣਾ ਹੈ। ਆਖ਼ਿਰ ਸਾਹਮਣਾ ਕਰਨਾ ਹੀ ਪੈਣਾ ਹੈ। ਕਿੰਨਾ ਚਿਰ ਭੱਜੋਗੇ? ਫ਼ਿਲਮ ਲਾਲ ਸਿੰਘ ਚੱਢਾ, ਅਮਰੀਕੀ ਅੰਗਰੇਜ਼ੀ ਫ਼ਿਲਮ 'ਫੌਰੇਸਟ ਮੰਮਪ' ਤੋਂ ਪ੍ਰੇਰਿਤ ਹੋ ਕੇ ਬਣਾਈ ਹੈ। ਜਿਸ ਪੁਸਤਕ 'ਤੇ ਇਹ ਫ਼ਿਲਮ ਆਧਾਰਿਤ ਹੈ, ਉਹ ਉਥੋਂ ਦੇ ਸਕੂਲਾਂ ਦੇ ਸਿਲੇਬਸ ਵਿਚ ਲੱਗੀ ਹੋਈ ਹੈ ਅਤੇ ਫ਼ਿਲਮ ਸਕੂਲਾਂ ਵਿਚ ਵਿਖਾਈ ਜਾਂਦੀ ਹੈ। ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੁਰੂਆਤ 'ਸਾਕਾ ਨੀਲਾ ਤਾਰਾ' ਤੋਂ ਹੋ ਕੇ, ਇੰਦਰਾ ਗਾਂਧੀ ਦੇ ਕਤਲ, ਦਿੱਲੀ ਦੰਗੇ, ਬਾਬਰੀ ਮਸਜਿਦ, ਮੁੰਬਈ ਦੰਗੇ, ਕਾਰਗਿਲ ਯੁੱਧ ਦਾ ਜ਼ਿਕਰ ਕਰਦਿਆਂ ਅੱਗੇ ਵਧਦੀ ਹੈ। ਬਹੁਤ ਸਾਰੇ ਸਵਾਲੀਆ ਚਿੰਨ੍ਹ ਉਭਾਰਦੀ ਇਹ ਫ਼ਿਲਮ ਸਵਾਲ ਕਰਦੀ ਹੈ ਕਿ ਸਾਡਾ ਸਮਾਜ ਮੰਦਬੁੱਧੀ ਇਨਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਦੋਂ ਕਰੇਗਾ? ਨਾਟਕ 'ਧਨੁ ਲੇਖਾਰੀ ਨਾਨਕਾ' ਲੇਖਕਾਂ, ਕਲਾਕਾਰਾਂ ਨੂੰ ਆਪਣੀ ਗੱਲ ਬੇਬਾਕੀ ਨਾਲ ਕਹਿਣ ਦਾ ਹੋਕਾ ਦਿੰਦਾ ਹੈ। ਆਮਿਰ ਖਾਨ ਆਪਣੀ ਗੱਲ ਬੇਬਾਕੀ ਨਾਲ ਕਹਿੰਦਾ ਹੈ। ਇਸ ਲਈ ਜਿਨ੍ਹਾਂ ਨੇ ਇਹ ਨਾਟਕ ਵੇਖਿਆ ਹੈ, ਉਹ ਇਹ ਫ਼ਿਲਮ ਜ਼ਰੂਰ ਵੇਖਣ। ਜਿਨ੍ਹਾਂ ਨੇ ਇਹ ਫ਼ਿਲਮ ਵੇਖੀ ਹੈ, ਉਹ ਇਹ ਨਾਟਕ ਜ਼ਰੂਰ ਵੇਖਣ। ਫ਼ਿਲਮ ਅਤੇ ਨਾਟਕ ਵਿਚਾਲੇ, ਆਮਿਰ ਖ਼ਾਨ ਅਤੇ ਸਾਹਿਬ ਸਿੰਘ ਦਰਮਿਆਨ ਇਕ ਸਾਂਝ, ਇਕ ਸਾਂਝੀ ਤੰਦ ਜ਼ਰੂਰ ਨਜ਼ਰ ਆਏਗੀ।
ਫ਼ਿਲਮ ਦਾ ਨਾਇਕ ਲਾਲ ਸਿੰਘ ਚੱਢਾ ਇਸ ਲਈ ਹੈ ਕਿਉਂਕਿ ਉਹ ਉਸ ਭਾਈਚਾਰੇ 'ਚੋਂ ਹੈ, ਜਿਸ ਦੀ ਬਾਬੇ ਨਾਨਕ ਦੀ ਫ਼ਿਲਾਸਫ਼ੀ ਦੇ ਸੰਕਲਪ ਨਾਲ ਸਾਂਝ ਹੈ। ਜੋ ਸਰਬੱਤ ਦੇ ਭਲੇ, ਸੱਭੇ ਸਾਂਝੀਵਾਲ ਸਦਾਇਨ ਅਤੇ ਵੰਡ ਛਕਣ ਦੇ ਸੰਕਲਪ ਨੂੰ ਨਿਭਾਉਂਦਾ ਹੈ। ਫ਼ਿਲਮ ਸੋਚਣ ਲਈ ਮਜਬੂਰ ਕਰਦੀ ਹੈ, ਨਾਟਕ ਸੋਚਣ ਲਈ ਮਜਬੂਰ ਕਰਦਾ ਹੈ। ਫ਼ਿਲਮ ਗੰਧਲੀ ਸਿਆਸਤ ਦੇ ਬਖੀਏ ਉਧੇੜਦੀ ਹੈ, ਨਾਟਕ ਗੰਧਲੀ ਸਿਆਸਤ 'ਤੇ ਕਰਾਰੀ ਚੋਟ ਲਾਉਂਦਾ ਹੈ। ਆਮਿਰ ਖਾਨ ਨੇ ਸਿੱਖ ਕਿਰਦਾਰ ਦੀ ਅਦਾਕਾਰੀ ਨਹੀਂ ਕੀਤੀ, ਉਸ ਨੂੰ ਸਿਰਜਿਆ ਹੈ, ਜਿਊਇਆ ਹੈ। ਸਮੇਂ ਦੀ ਸਿਆਸਤ ਤੇ ਸਮਾਜ ਨੂੰ ਪੇਸ਼ ਕਰਦੀਆਂ ਸੱਚੀਆਂ ਘਟਨਾਵਾਂ ਫ਼ਿਲਮ ਦਾ ਹਾਸਲ ਹਨ। ਕਹਾਣੀਕਾਰ, ਨਿਰਦੇਸ਼ਕ, ਨਾਇਕ, ਨਾਇਕਾ ਅਤੇ ਸਹਾਇਕ ਕਲਾਕਾਰ ਅਰਥ-ਭਰਪੂਰ ਫ਼ਿਲਮ ਲਈ ਵਧਾਈ ਦੇ ਹੱਕਦਾਰ ਹਨ। ਫ਼ਿਲਮ ਮਾਨਵਤਾ ਦਾ, ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਵਪਾਰਕ ਪੱਖੋਂ ਭਾਵੇਂ ਇਹ ਵੱਡੀ ਕਾਮਯਾਬੀ ਹਾਸਲ ਨਾ ਕਰੇ ਪ੍ਰੰਤੂ ਵਿਸ਼ਾ-ਸਮੱਗਰੀ, ਸਾਰਥਿਕਤਾ, ਸੰਦੇਸ਼ ਅਤੇ ਕਲਾ ਪੱਖੋਂ ਇਹ ਇਕ ਸ਼ਕਤੀਸ਼ਾਲੀ ਫ਼ਿਲਮ ਹੈ।

-ਮੋਬਾਈਲ : 94171-53513

ਮਿੱਤਰ ਪਿਆਰਿਓ,  ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ  ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸ...
13/08/2022

ਮਿੱਤਰ ਪਿਆਰਿਓ, ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸੈਂਟਰਲ ਗੁਰੂਘਰ (ਬਾਰਕਲੇ ਸਟਰੀਟ) ਦੇ ਸਾਹਮਣੇ ਵਾਲੇ ਸਕੂਲ ਦੇ ਐਸੰਬਲੀ ਹਾਲ ਵਿੱਚ ਖੇਡਿਆ ਜਾਵੇਗਾ। ਕਿਰਪਾ ਕਰਕੇ ਗਲਾਸਗੋ ਅਤੇ ਨੇੜਲੇ ਇਲਾਕਿਆਂ ਵਿੱਚ ਵਸਦੇ ਦੋਸਤ ਸਮਾਂ ਤੇ ਸਥਾਨ ਜਰੂਰ ਨੋਟ ਕਰ ਲੈਣ।

ਮਿੱਤਰ ਪਿਆਰਿਓ,  ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ  ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸ...
13/08/2022

ਮਿੱਤਰ ਪਿਆਰਿਓ, ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸੈਂਟਰਲ ਗੁਰੂਘਰ (ਬਾਰਕਲੇ ਸਟਰੀਟ) ਦੇ ਸਾਹਮਣੇ ਵਾਲੇ ਸਕੂਲ ਦੇ ਐਸੰਬਲੀ ਹਾਲ ਵਿੱਚ ਖੇਡਿਆ ਜਾਵੇਗਾ। ਕਿਰਪਾ ਕਰਕੇ ਗਲਾਸਗੋ ਅਤੇ ਨੇੜਲੇ ਇਲਾਕਿਆਂ ਵਿੱਚ ਵਸਦੇ ਦੋਸਤ ਤਾਰੀਕ ਜਰੂਰ ਨੋਟ ਕਰ ਲੈਣ।

ਮਿੱਤਰ ਪਿਆਰਿਓ,  ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ  ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸ...
10/07/2022

ਮਿੱਤਰ ਪਿਆਰਿਓ, ਡਾ ਸਾਹਿਬ ਸਿੰਘ ਜੀ ਹੁਰਾਂ ਵਲੋਂ 'ਧੰਨ ਲਿਖਾਰੀ ਨਾਨਕਾ' ਨਾਟਕ ਗਲਾਸਗੋ ਵਿਖੇ Sunday 11th September 2022 ਦੀ ਸ਼ਾਮ ਨੂੰ ਸੈਂਟਰਲ ਗੁਰੂਘਰ (ਬਾਰਕਲੇ ਸਟਰੀਟ) ਦੇ ਸਾਹਮਣੇ ਵਾਲੇ ਸਕੂਲ ਦੇ ਐਸੰਬਲੀ ਹਾਲ ਵਿੱਚ ਖੇਡਿਆ ਜਾਵੇਗਾ। ਕਿਰਪਾ ਕਰਕੇ ਗਲਾਸਗੋ ਅਤੇ ਨੇੜਲੇ ਇਲਾਕਿਆਂ ਵਿੱਚ ਵਸਦੇ ਦੋਸਤ ਤਾਰੀਕ ਜਰੂਰ ਨੋਟ ਕਰ ਲੈਣ।

ਪਰੋਗਰਾਮ ਨੂੰ ਸਪੌਂਸਰ ਕਰਨ ਜਾਂ ਚਾਹ ਪਾਣੀ ਦੀ ਸੇਵਾ ਕਰਨ ਦੇ ਚਾਹਵਾਨ ਦਲਜੀਤ ਸਿੰਘ ਦਿਲਬਰ ਜੀ ਹੁਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਚਾਹ ਪਾਣੀ ਦੀ ਸੇਵਾ ਕਰਵਾਉਣ ਵਾਲੇ ਦੋਸਤ ਮਿੱਤਰ ਠੀਕ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ। ਪਰੋਗਰਾਮ ਸਬੰਧੀ ਹੋਰ ਜਾਣਕਾਰੀ ਅਤੇ ਪੋਸਟਰ ਬਹੁਤ ਜਲਦ ਸਾਂਝਾ ਕਰਾਂਗੇ।

Address


Website

Alerts

Be the first to know and let us send you an email when Punjabi Sahit Sabha Glasgow posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Event Planning Service?

Share