Rahurian Wali

  • Home
  • Rahurian Wali

Rahurian Wali Rahurian Wali village is situated on Sri Muktsar-Abohar road from 5 Km. of Sri Muktsar Sahib.The name Rahurian Wali was inspired from the tree of 'Rahura'.

14/10/2024

ਵੋਟਾਂ ਸੰਬੰਧੀ ਅਪੀਲ
ਜਿੱਤ,ਹਾਰ ਜਿੰਦਗੀ ਦਾ ਇੱਕ ਹਿੱਸਾ ਹੈ। ਪ੍ਰੰਤੂ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਹਉਮੈ ਤੇ ਹੰਕਾਰ ਬਹੁਤ ਮਾੜਾ ਹੁੰਦਾ ਹੈ। ਇੱਕ ਦੂਜੇ ਨੂੰ ਪਿਆਰ ਸਤਿਕਾਰ ਨਾਲ ਬੁਲਾਓ। ਕਿਸੇ ਦੀ ਚੱਕ ਵਿੱਚ ਨਾ ਆਉ। ਪਿੰਡ ਵਿੱਚ ਏਕਤਾ ਵਿਖਾਓ।ਵਧੀਆ ਉਮੀਦਵਾਰ ਜਿਤਾਓ ਤੇਪਿੰਡ ਨੂੰ ਖੁਸ਼ਹਾਲ ਬਣਾਓ।

10/10/2024
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ।। ਸੂਹੀ ਮਹਲਾ ੫ ।।ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ਧਰਤਿ ਸੁਹਾਵੀ ਤ...
04/09/2024

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ।।

ਸੂਹੀ ਮਹਲਾ ੫ ।।
ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਭਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥
(ਸੂਹੀ ਮੁਹੱਲਾ 5, ਅੰਗ 783)

ਭਗਵੰਤ ਮਾਨ ਕੋਲ ਅੱਜ ਸਾਰਾ ਕੁਝ ਹੈ,ਅਹੁਦਾ ਹੈ, ਪਾਵਰ ਹੈ ਹਰ ਇੱਕ ਚੀਜ਼ ਉਹਦੇ ਅਧੀਨ ਚਲਦੀ ਹੈ ਪਰ ਫਿਰ ਵੀ ਤੁਸੀਂ ਦੇਖ ਲਿਓ ਉਹਦਾ ਚਿਹਰਾ ਹਮੇਸ਼ਾ ...
09/07/2024

ਭਗਵੰਤ ਮਾਨ ਕੋਲ ਅੱਜ ਸਾਰਾ ਕੁਝ ਹੈ,ਅਹੁਦਾ ਹੈ, ਪਾਵਰ ਹੈ ਹਰ ਇੱਕ ਚੀਜ਼ ਉਹਦੇ ਅਧੀਨ ਚਲਦੀ ਹੈ ਪਰ ਫਿਰ ਵੀ ਤੁਸੀਂ ਦੇਖ ਲਿਓ ਉਹਦਾ ਚਿਹਰਾ ਹਮੇਸ਼ਾ ਮੁਰਝਾਇਆ ਅਤੇ ਸੜਿਆ ਹੀ ਰਹਿੰਦਾ ਅਤੇ ਉਹ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਹੈ.!
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ,ਪਿਤਾ ਦਾ ਸਾਇਆ ਸਿਰੋਂ ਚਲਾ ਗਿਆ, ਸਾਰੀਆਂ ਚੋਣਾਂ ਹਾਰ ਗਏ, ਕੋਈ ਸਰਕਾਰੀ ਅਹੁਦਾ ਨਹੀਂ ਹੈ, ਪਰ ਫਿਰ ਵੀ ਹਮੇਸ਼ਾ ਹੱਸੂੰ ਹੱਸੂੰ ਕਰਦਾ ਚਿਹਰਾ, ਕੋਈ ਜੁਬਾਨ ਤੇ ਕੜਵਾਹਟ ਨਹੀਂ, ਹਰ ਇੱਕ ਨਾਲ ਨਿਮਰਤਾ ਤੇ ਪਿਆਰ ਸਤਿਕਾਰ ਨਾਲ ਗੱਲ ਕਰਨੀ, ਇੱਕ ਪੋਜੀਟਿਵ ਐਨਰਜੀ ਰੱਖਣੀ ਅਤੇ ਕਦੇ ਬੁਖਲਾਹਟ ਵਿੱਚ ਨਹੀਂ ਆਉਂਣਾ.! ਇਹੀ ਗੁਣ ਹਨ ਜੋ ਉਹਨਾਂ ਨੂੰ ਇੱਕ ਚੰਗਾ ਲੀਡਰ ਅਤੇ ਚੰਗਾ ਇਨਸਾਨ ਬਣਾਉਂਦੇ..!
ਪ੍ਰਧਾਨ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਚੜ੍ਹਦੀ ਕਲਾ ਲਈ ਅਰਦਾਸ..!

ਪਿੰਡ ਰਹੂੜਿਆਂ ਵਾਲੀ ਵਿਖੇ ਤਕਰੀਬਨ ਪਿਛਲੇ 15 ਦਿਨਾਂ ਤੋਂ ਲਗਾਤਾਰ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ.! ਜਦੋਂ ਵਾਤਾਵਰਨ ਮਾਹਰ ਅਤੇ ਸਰਕਾਰ ਲੋਕਾਂ ...
10/06/2024

ਪਿੰਡ ਰਹੂੜਿਆਂ ਵਾਲੀ ਵਿਖੇ ਤਕਰੀਬਨ ਪਿਛਲੇ 15 ਦਿਨਾਂ ਤੋਂ ਲਗਾਤਾਰ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ.! ਜਦੋਂ ਵਾਤਾਵਰਨ ਮਾਹਰ ਅਤੇ ਸਰਕਾਰ ਲੋਕਾਂ ਨੂੰ ਗਰਮੀ ਵਿੱਚ ਬਾਹਰ ਨਿਕਲਣ ਤੋਂ ਰੋਕ ਰਹੇ ਸਨ ਉਹਨਾਂ ਭਿਅੰਕਰ ਗਰਮੀ ਵਾਲੇ ਦਿਨਾਂ ਤੋਂ ਹੀ ਇਹ ਛਬੀਲ ਚੱਲ ਰਹੀ ਹੈ.!ਇਸ ਛਬੀਲ ਵਿੱਚ ਪਿੰਡ ਦੇ ਨੌਜਵਾਨ ਅਤੇ ਬਜ਼ੁਰਗ ਰਲ ਮਿਲ ਕੇ ਹਿੱਸਾ ਪਾ ਰਹੇ ਹਨ.! ਇਹ ਛਬੀਲ ਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਮਹਿੰਦਰ ਸਿੰਘ,ਪੰਮਾ ਸਿੰਘ, ਇਕਬਾਲ ਸਿੰਘ, ਹਰਮਨ ਸਿੰਘ, ਚਰਨਜੀਤ ਸਿੰਘ ਅਤੇ ਪਿੰਡ ਦੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਦਾ ਸਹਿਯੋਗ ਸ਼ਾਮਿਲ ਹੈ.! ਅਜਿਹੇ ਉਪਰਾਲਿਆਂ ਨਾਲ ਨੌਜਵਾਨਾਂ ਵਿੱਚ ਨਿਮਰਤਾ ਆਉਂਦੀ ਹੈ ਅਤੇ ਸੇਵਾ ਭਾਵਨਾ ਵੱਧਦੀ ਹੈ.! ਪਰਮਾਤਮਾ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ..!!

ਕਿਹਦੀ ਨਜ਼ਰ ਲੱਗ ਗਈ ਸਾਡੇ ਛੋਟੇ ਜਿਹੇ ਪਿੰਡ ਨੂੰ..? ਪਿਛਲੇ ਥੋੜੇ ਜਿਹੇ ਕਿੰਨੇ ਹੀ ਨੌਜਵਾਨ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਚਲੇ ਗਏ.! ਅਜੇ ਕੱਲ...
08/06/2024

ਕਿਹਦੀ ਨਜ਼ਰ ਲੱਗ ਗਈ ਸਾਡੇ ਛੋਟੇ ਜਿਹੇ ਪਿੰਡ ਨੂੰ..? ਪਿਛਲੇ ਥੋੜੇ ਜਿਹੇ ਕਿੰਨੇ ਹੀ ਨੌਜਵਾਨ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਚਲੇ ਗਏ.! ਅਜੇ ਕੱਲ ਹੀ ਇੱਕ ਦਾ ਭੋਗ ਪਿਆ ਅਤੇ ਅੱਜ ਫੇਰ ਇੱਕ ਬਹੁਤ ਹੀ ਛੋਟੀ ਜਿਹੀ ਉਮਰ ਦਾ ਨੌਜਵਾਨ ਜਿਹਨੇ ਕਿ ਗ੍ਰਹਿਸਤੀ ਦੀ ਦੁਨੀਆਂ ਵਿੱਚ ਹਲੇ ਕਦਮ ਹੀ ਰੱਖਿਆ ਸੀ.! ਅੱਜ ਅਚਾਨਕ ਉਸ ਦੇ ਚਲੇ ਜਾਣ ਦੀ ਮਨਹੂਸ ਖਬਰ ਮਿਲੀ.!
ਗੁਰਸੇਵਕ ਇੱਕ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਸ਼ਰਮੀਲਾ ਤੇ ਸ਼ਾਂਤ ਰਹਿਣ ਵਾਲਾ ਨੌਜਵਾਨ ਸੀ.! ਗੁਰਸੇਵਕ ਤੋਂ ਪਹਿਲਾਂ ਉਸ ਦਾ ਵੱਡਾ ਭਰਾ ਛੋਟੀ ਉਮਰ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ.! ਉਸ ਤੋਂ ਬਾਅਦ ਮਾਪਿਆਂ ਨੇ ਬਹੁਤ ਹੀ ਦੁਆਵਾਂ ਨਾਲ ਮੰਗ ਕੇ ਗੁਰਸੇਵਕ ਨੂੰ ਲਿਆ ਸੀ.! ਅੱਜ ਉਹਨਾਂ ਦੇ ਘਰ ਦਾ ਜਮਾ ਵਿਹੜਾ ਹੀ ਸੁੰਨਾ ਹੋ ਗਿਆ.! ਕੀ ਫਾਇਦਾ ਜਮੀਨਾਂ, ਜਾਇਦਾਦਾਂ, ਕੋਠੀਆਂ ਤੇ ਕਾਰਾਂ ਦਾ ਜਦੋਂ ਉਹਨਾਂ ਨੂੰ ਮਾਨਣ ਵਾਲੇ ਹੀ ਨਾ ਰਹਿਣ.! ਗੁਰਸੇਵਕ ਦੇ ਪਿਤਾ ਸੁਖਦੀਪ ਸਿੰਘ ਦਾ ਅੱਜ ਆਪਣੇ ਦੂਜੇ ਪੁੱਤਰ ਤੋਂ ਵੀ ਹੱਥ ਧੋ ਕੇ ਬਿਲਕੁਲ ਮਰਨ ਹੀਂ ਹੋਇਆ ਪਿਆ ਹੈ.! ਉਸ ਨੂੰ ਤਾਂ ਅੱਜ ਸਾਰੀ ਧਰਤੀ ਹੀ ਸੁੰਨੀ ਸੁੰਨੀ ਲੱਗਦੀ ਹੋਣੀ ਹੈ.! ਉਸ ਦੀ ਮਾਤਾ, ਉਸ ਦੀ ਹਮਸਫਰ ਅਤੇ ਉਸਦੇ ਦਾਦਾ ਦਾਦੀ ਦਾ ਕੀ ਹਾਲ ਹੁੰਦਾ ਹੋਣਾ ਇਹਨਾਂ ਸਭ ਦਾ ਇਹ ਗੱਲਾਂ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ.! ਕੁਝ ਸਮਾਂ ਪਹਿਲਾਂ ਜਦੋਂ ਗੁਰਸੇਵਕ ਸੜਕ ਦੁਰਘਟਨਾ ਵਿੱਚ ਜਖਮੀ ਹੋਇਆ ਸੀ ਤਾਂ ਉਸਦੇ ਮਾਤਾ ਪਿਤਾ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਅਤੇ ਪੈਸਾ ਪਾਣੀ ਵਾਂਗ ਵਹਾ ਦਿੱਤਾ ਸੀ ਆਪਣੇ ਪੁੱਤਰ ਨੂੰ ਠੀਕ ਕਰਨ ਲਈ.! ਜਦੋਂ ਦੀ ਇਹ ਖਬਰ ਮਿਲੀ ਹੈ ਦਿਲ ਬਹੁਤ ਉਦਾਸ ਹੈ.! ਅੱਜ ਤਕਰੀਬਨ ਸਾਰੇ ਪਿੰਡ ਵਿੱਚ ਹੀ ਸੋਗ ਦਾ ਮਾਹੌਲ ਹੈ.! ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ..!

ਜਗਨੰਦਨ ਸਿੰਘ ਮਾਨ ਜੀ ਬਾਈ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿੱਚ ਪਿੰਡ ਰਹੂੜਿਆਂ ਵਾਲੀ ਵਿਖੇ ਪ੍ਰਚਾਰ ਕਰਨ ਪਹੁੰਚੇ.! ਨਰਦੇਵ ਸਿੰਘ ਮਾਨ ਦੇ ਨਾਨਕ...
12/05/2024

ਜਗਨੰਦਨ ਸਿੰਘ ਮਾਨ ਜੀ ਬਾਈ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿੱਚ ਪਿੰਡ ਰਹੂੜਿਆਂ ਵਾਲੀ ਵਿਖੇ ਪ੍ਰਚਾਰ ਕਰਨ ਪਹੁੰਚੇ.! ਨਰਦੇਵ ਸਿੰਘ ਮਾਨ ਦੇ ਨਾਨਕੇ ਪਿੰਡ ਰਹੂੜਿਆਂ ਵਾਲੀ ਵਿਖੇ ਹਨ..!

ਪਛਾਣੋ ਭਲਾ..??
24/03/2024

ਪਛਾਣੋ ਭਲਾ..??

08/03/2024

ਉਹ ਰਾਵਣ ਰਾਜ ਘੁੰਮ ਆਈ ਤਾਲੀਬਾਨ ਰਾਜ ਘੁੰਮ ਆਈ ਪਾਕਿਸਤਾਨੀ ਰਾਜ ਘੁੰਮ ਆਈ ਪਰ ਸਮੂਹਿਕ ਬਲਾ-ਤਕਾਰ ਰਾਮ ਰਾਜ ਵਿੱਚ ਹੋਇਆ. ਔਰਤਾਂ ਰਾਵਣ ਰਾਜ ਅੱਜ ਵੀ ਸੁਰੱਖਿਅਤ..!!

ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਤੋੜ-ਫੋੜ ਕਰ ਰਹੇ ਹਨ, ਗੋਲੀਆ ਚਲਾ ਰਹੇ ਹਨ, ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ, ਇੱਕ ਨੌਜਵਾਨ ਦੀ ਗੋਲੀ ਲੱਗਣ...
21/02/2024

ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਤੋੜ-ਫੋੜ ਕਰ ਰਹੇ ਹਨ, ਗੋਲੀਆ ਚਲਾ ਰਹੇ ਹਨ, ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ, ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ.!
92 ਹਿਜ@ ਚੁੱਪ-ਚਾਪ ਤਮਾਸ਼ਾ ਦੇਖ ਰਹੇ ਹਨ..!!
(ਕਿਤੇ ਹਿਜ@ ਗੁੱਸੇ ਨਾ ਹੋ ਜਾਣ ਕਿ ਸਾਡੀ ਤੁਲਨਾ ਕਿੰਨਾ ਨਾਲ ਕਰ ਦਿੱਤੀ )

ਅੰਧ ਭਗਤ ਨੋਟ ਕਰ ਲੈਣ ਤਾਨਾਸ਼ਾਹ ਸਰਕਾਰ ਦੇ ਤਾਬੂਤ ਵਿੱਚ ਕਿੱਲ ਗੱਡਿਆ ਗਿਆ..!!
21/02/2024

ਅੰਧ ਭਗਤ ਨੋਟ ਕਰ ਲੈਣ ਤਾਨਾਸ਼ਾਹ ਸਰਕਾਰ ਦੇ ਤਾਬੂਤ ਵਿੱਚ ਕਿੱਲ ਗੱਡਿਆ ਗਿਆ..!!

ਅੱਜ ਸਾਡੀ ਬੀਕੇਯੂ ਏਕਤਾ ਸਿੱਧੂਪੁਰ ਦੀ ਨਵੀਂ ਇਕਾਈ ਪਿੰਡ ਰੂਹੜਿਆਂ ਵਾਲੀ ਜਿਹੜੀ ਉਗਰਾਹਾਂ ਨੂੰ ਛੱਡ ਕੇ ਹਾਲੇ ਦੋ ਦਿਨ ਪਹਿਲਾਂ ਹੀ ਬਣੀ ਸੀ ਅੱਜ ਟ...
21/02/2024

ਅੱਜ ਸਾਡੀ ਬੀਕੇਯੂ ਏਕਤਾ ਸਿੱਧੂਪੁਰ ਦੀ ਨਵੀਂ ਇਕਾਈ ਪਿੰਡ ਰੂਹੜਿਆਂ ਵਾਲੀ ਜਿਹੜੀ ਉਗਰਾਹਾਂ ਨੂੰ ਛੱਡ ਕੇ ਹਾਲੇ ਦੋ ਦਿਨ ਪਹਿਲਾਂ ਹੀ ਬਣੀ ਸੀ ਅੱਜ ਟਰੈਕਟਰ ਟਰਾਲੀਆਂ ਲੈ ਕੇ ਖਨੌਰੀ ਬਾਰਡਰ ਵੱਲ ਜਾਣ ਤੋਂ ਪਹਿਲਾਂ ਦੀ ਤਸਵੀਰ । ਬੀਕੇਯੂ ਏਕਤਾ ਸਿੱਧੂਪੁਰ ਜ਼ਿੰਦਾਬਾਦ, ਸ੍ਰ ਜਗਜੀਤ ਸਿੰਘ ਜੀ ਡੱਲੇਵਾਲ ਜ਼ਿੰਦਾਬਾਦ , ਸਾਡੀ ਏਕਤਾ ਜਿੰਦਾਬਾਦ । ਸਿੱਧੂਪੁਰ ਵਾਲੇ ਜ਼ਿੰਦਾਬਾਦ। ਇਹ ਬਾਈ ਨਿਰਭੈ ਸਿੰਘ ਲੰਡੇ ਰੋਡੇ ਦੇ ਸਹਿਯੋਗ ਨਾਲ ਇਕਾਈ ਬਣਾਈ ਗਈ ਸੀ।

Address


Website

Alerts

Be the first to know and let us send you an email when Rahurian Wali posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Event Planning Service?

Share