24/03/2017
ਆਮ ਆਦਮੀ ਪਾਰਟੀ ਦੇ ਦਿੜ੍ਹਬਾ ਹਲਕੇ ਤੋਂ ਐੱਮ ਐਲ ਏ ਐਡਵੋਕੇਟ ਹਰਪਾਲ ਸਿੰਘ ਚੀਮਾ ਅੱਜ ਸੰਗਰੂਰ ਤੋਂ ਬੱਸ ਰਾਹੀਂ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਹਿੱਸਾ ਲੈਣ ਜਾਦੇਂ ਹੋਏ। ਅੱਜ ਨਵੀਂ ਚੁਣੀ ਵਿਧਾਨ ਸਭਾ ਵਿੱਚ ਪੰਜਾਬ ਦੇ ਐੱਮ ਐਲ ਏਜ਼ ਸੁੰਹ ਚੁੱਕਣਗੇ।
ਇਥੇ ਦੱਸਣਯੋਗ ਹੈ ਕਿ ਹਰਪਾਲ ਸਿੰਘ ਚੀਮਾ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋ ਕਿ ਆਪਣੀ ਮਿਹਨਤ ਨਾਲ ਪੜ੍ਹ ਲਿਖ ਕੇ ਵਕੀਲ ਬਣੇ ਅਤੇ ਪੰਜਾਬ ਦੇ ਪਹਿਲੇ ਦਲਿਤ ਸਮਾਜ ਦੇ ਜਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਣੇ। ਫਿਰ ਇਸ ਬਾਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਦਿੜ੍ਹਬਾ ਤੋਂ ਉਮੀਦਵਾਰ ਬਣਾਇਆ ਅਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਲੋਕਾਂ ਨੇ ਇਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ।ਉਮੀਦ ਕਰਦੇ ਹਾਂ, ਕਿ ਇਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ।ਦੋਸਤੋ ਇਹਨਾਂ ਕੋਲ ਆਪਣਾ ਖੁਦ ਦਾ ਘਰ ਵੀ ਨਹੀਂ ਹੈ, ਇਹ ਕਰਾਏ ਦੇ ਮਕਾਨ ਵਿਚ ਰਹਿੰਦੇ ਹਨ ਅਤੇ ਕਾਰ ਤਾਂ ਕਿਥੋਂ ਹੋਣੀ ਹੈ। ਸਲਾਮ ਹੈ, ਇਹਨਾਂ ਦੀ ਲਗਨ ਅਤੇ ਮਿਹਨਤ ਨੂੰ ਅਤੇ ਧੰਨਵਾਦ ਆਮ ਆਦਮੀ ਪਾਰਟੀ ਦਾ ਜਿਸ ਨੇ ਆਮ ਸਧਾਰਣ ਪਰਿਵਾਰ ਦੇ ਇਸ ਯੋਗ ਵਿਅਕਤੀ ਨੂੰ ਟਿਕਟ ਦਿੱਤਾ ਅਤੇ ਧੰਨਵਾਦ ਦਿੜ੍ਹਬਾ ਹਲਕੇ ਦੇ ਵੋਟਰਾਂ ਦਾ ਜਿਨਾਂ ਨੇ ਇਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ।