Amarjeet Singh- - Sirajj

Amarjeet Singh- - Sirajj Contact information, map and directions, contact form, opening hours, services, ratings, photos, videos and announcements from Amarjeet Singh- - Sirajj, Performance & Event Venue, Vancouver, BC.

09/23/2019

ਗੁਰਦਾਸ ਮਾਨ ਬਤੀ ਲੈਣ ਨੂੰ ਕਿਹਾ ਹੁਣ ਡੰਡਾ ਦੇਣਾ

03/27/2019

ਸਿੱਖ ਰਾਜ ਦੇ ਗ਼ੱਦਾਰ ਕਾਰਿੰਦੇ

ਾਲਸਾ_ਰਾਜ_ਦੇ_ਗ਼ਦਾਰਾਂ_ਵਿੱਚ_ਲੱਭੋ_ਕਿੰਨੇ_ਮੁਸਲਮਾਨ_ਸੀ

੧. #ਵਿੱਤ_ਮੰਤਰੀ_ਦੀਵਾਨ_ਭਵਾਨੀ_ਦਾਸ

ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿੱਤ ਮੰਤਰੀ ਭਵਾਨੀ ਦਾਸ ਸੀ। ਇਸ ਦੇ ਵੱਡੇ ਵੱਡੇਰੇ ਕਾਬਲ ਦਰਬਾਰ ਵਿਚ ਨੌਕਰੀ ਕਰਦੇ ਸਨ। ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ,ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਸੀ । ਮਹਾਰਾਜੇ ਨੇ ਸੰਨ 1810 ੲੀ ਦੇ ਵਿਚਕਾਰ ਜਿੱਤੇ ਹੋਏ ਇਲਾਕਿਆਂ ਦੇ ਹਿਸਾਬ ਕਿਤਾਬ ਲੲੀ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ । ਇਸ ਉੱਪਰ ਲਾਹੌਰ ਦਰਬਾਰ ਦੇ ਲੱਖਾਂ ਰੁਪਏ ਗ਼ਬਨ ਕਰਨ ਦਾ ਦੋਸ਼ ਸੀ । ਸੰਨ 1834 ੲੀ ਵਿਚ ਇਸ ਦੀ ਮੌਤ ਹੋ ਗੲੀ।

੨. #ਡੋਗਰੇ_ਭਰਾ

ਡੋਗਰੇ ਭਰਾ ਜਾਂ ਡੋਗਰਾ ਤਿ੍ਕੜੀ ,ਰਾਜਾ ਧਿਆਨ ਸਿੰਘ ,ਗੁਬਾਲ ਸਿੰਘ ਅਤੇ ਸੁਚੇਤ ਸਿੰਘ ਮਹਾਰਾਜੇ ਉੱਤੇ ਸਭ ਤੋਂ ਵਧ ਰਸੂਖ਼ ਰੱਖਦੇ ਸਨ । ਇਹ ਸੰਨ 1811 ੲੀ ਵਿਚ ਮਹਾਰਾਜੇ ਦੀ ਸੇਵਾ ਵਿਚ ਹਾਜ਼ਰ ਹੋਏ ਸਨ ਤਿੰਨ ਤਿੰਨ ਰੁਪਏ ਮਹੀਨ ਦੀ ਤਨਖਾਹ 'ਤੇ ਬਤੌਰ ਸਿਪਾਹੀ ਭਰਤੀ ਕੀਤੇ ਗਏ । ਪਰ ਆਪਣੀ ਡੀਲ-ਡੋਲ ,ਚੁਸਤੀ ,ਫ਼ੌਜੀ ਗੁਣਾਂ ਤੇ ਚਤੁਰਾੲੀ ਕਾਰਨ ਇਹ ਤਿੰਨੇ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਏ ਸਨ ।
#ਰਾਜਾ_ਧਿਆਨ_ਸਿੰਘ_ਲਾਹੌਰ_ਦਰਬਾਰ_ਦਾ_ਪ੍ਧਾਨ ਮੰਤਰੀ (ਵਜ਼ੀਰ) ਬਣਿਆ ,
#ਰਾਜਾ_ਗੁਲਾਬ_ਸਿੰਘ_ਜੰਮੂ_ਕਸ਼ਮੀਰ_ਦਾ_ਮਾਹਾਰਾਜਾ ਅਤੇ
#ਰਾਜਾ_ਸੁਚੇਤ_ਸਿੰਘ_ਘੋੜ_ਸਵਾਰ_ਸੈਨਾ_ਦਾ_ਸੈਨਾਪਤੀ_ਨਿਯਤ ਹੋਇਆ ।

੩. #ਜਰਨੈਲ_ਵੈਨਤੂਰਾ

ਵੈਨਤੂਰਾ ਦਾ ਜਨਮ 1792 ੲੀ ਇਕ ਕੈਥੋਲਿਕ ਘਰਾਣੇ ਵਿਚ ਹੋਿੲਆ । ਉਹ ਸੰਨ 1792 ੲੀ ਵਿਚ ਫ਼ਰਾਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਫ਼ੌਜ ਵਿਚ ਇਟਾਲਿਅਨ ਦੀ ਰਜਮੈਂਟ ਵਿਚ ਲੈਫ਼ਟੀਨੈਂਟ ਦੇ ਅਹੁਦੇ ਤੇ ਭਰਤੀ ਹੋਇਆ ਅਤੇ ਤਰੱਕੀ ਕਰਦਾ ਕਰਦਾ ਕਰਨਲ ਦੇ ਰੈਂਕ ਤੱਕ ਜਾ ਪੁੱਜਾ । ਉਸ ਨੇ ਸੰਨ 1812 ੲੀ ਵਿਚ ਨੈਪੋਲੀਅਨ ਦੀ ਰੂਸ ਦੀ ਲੜਾੲੀ ਅਤੇ ਸੰਨ 1815 ੲੀ ਵਿਚ ਵਾਟਰਲੂ ਦੀ ਲੜਾੲੀ ਵਿਚ ਬਹਾਦਰੀ ਦੇ ਜੌਹਰ ਦਿਖਾਏ । ਨੈਪੋਲੀਅਨ ਦੀ ਹਕੂਮਤ ਦਾ ਅੰਤ ਹੋ ਜਾਣ ਤੇ ਫ਼ਰਾਂਸ ਅਤੇ ਇਟਲੀ ਦੀਆਂ ਬਹੁਤ ਸਾਰੀਆਂ ਰਜਮੈਂਟਾਂ ਤੋੜ ਦਿੱਤੀਆਂ ਗੲੀਆਂ , ਜਿਹਨਾਂ ਵਿਚ ਵੈਨਤੂਰਾ ਦੀ ਰਜਮੈਂਟ ਵੀ ਟੁੱਟ ਗੲੀ ਅਤੇ ਉਸ ਨੂੰ ਫ਼ਰੰਗੀਆਂ ਦੇ ਖੂਫ਼ੀਆਂ ਵਿਭਾਗ ਵਿਚ ਰੱਖ ਲਿਆ ਗਿਆ ।
ਫ਼ਰੰਗੀਆਂ ਨੇ ਵੈਨਤੂਰਾ ਦੀ ਡਿਉਟੀ ਲਾਹੌਰ ਦਰਬਾਰ ਦੀ C.I.D ਕਰਨ ਦੀ ਲਾੲੀ । ਉਸ ਆਪਣੇ ਇਕ ਦੋਸਤ ਅੈਲਾਰਡ ਨਾਲ ਲਾਹੌਰ ਪੁੱਜਾ । ਮਾਰਚ 1822 ੲੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫ਼ੌਜ ਦੇ ਵਿਭਾਗ 'ਫ਼ੌਜ-ਏ-ਖ਼ਾਸ ' ਦਾ ਜਰਨੈਲ ਨਿਯੁਕਤ ਕੀਤਾ ਅਤੇ ਉਸ ਦੀ ਡਿਉਟੀ ਸਿੱਖ ਫ਼ੌਜੀਆਂ ਨੂੰ ਯੂਰਪੀਅਨ ਢੰਗ ਨਾਲ ਸਿਖਲਾੲੀ ਦੇਣ ਦੀ ਲਾੲੀ । ਸਿੱਖ ਰਾਜ ਦੇ ਵਿਦੇਸ਼ੀ ਕਾਰਿੰਦਿਆਂ ਵਿਚੋ ਬਹੁਤੇ ਫਰੰਗੀਆਂ ਦੇ ਏਜੰਟ ਜਾਂ ਇੰਟੈਲੀਜੈਂਸ ਵਾਲੇ ਸਨ ।

ਇਹਨਾਂ ਦਾ ਮੁੱਖ ਕੰਮ ਲਾਹੌਰ ਦਰਬਾਰ ਨੂੰ ਗੋਂਦਾਂ ਅਤੇ ਧੜੇਬਾਜ਼ੀਆਂ ਦਾ ਅਖਾੜਾ ਬਣਾ ਕੇ ਸਖ਼ਤ ਗੜਬੜ ਅਤੇ ਤਬਾਹੀ ਮਚਾਉਣ ਅਤੇ ਖਾਲਸਾ ਦਰਬਾਰ ਦੀਆਂ ਖੂਫੀਆਂ ਖ਼ਬਰਾਂ ਫ਼ਰੰਗੀਆਂ ਤੱਕ ਪਹੁੰਚਉਣਾ ਸੀ । ਜਰਨੈਲ ਵੈਨਤੂਰਾ ਵੀ ਹੋਰਨਾਂ ਵਿਦੇਸ਼ੀ ਕਰਿੰਦਿਆਂ ਦੀ ਤਰਾਂ ਖ਼ਾਲਸਾ ਦਰਬਾਰ ਦੀਆਂ ਖ਼ੂਫੀਆਂ ਖ਼ਬਰਾਂ ,ਫਰੰਗੀਆਂ ਨੂੰ ਪਹੁੰਚਾਉਦਾਂ ਰਹਿੰਦਾ ਸੀ ।ਉਹ ਸੰਨ 1823 ੲੀ ਵਿਚ ਨੁਸ਼ਹਿਰੇ ਦੀ ਲੜਾੲੀ ਅਤੇ ਸੰਨ 1834 ੲੀ ਵਿਚ ਪਿਸ਼ਾਵਰ ਦੀ ਲੜਾੲੀ ਸਮੇਂ ਖ਼ਾਲਸਾ ਫੌ਼ਜਾ ਨਾਲ ਮੈਦਾਨੇ ਜੰਗ ਪੁੱਜਾ ਸੀ ਪਰ ਇਹ ਗੱਲ #ਹੈਰਾਨ_ਕਰਨ_ਵਾਲੀ_ਹੈ ਕਿ ਲੰਮੀ ਖੋਜ ਕੀਤਿਆਂ ਵੀ ਾ_ਮੈਦਾਨੇ_ਜੰਗ_ਦਾ_ਕੋੲੀ_ਕਾਰਨਾਮਾ_ਨਹੀ_ਮਿਲਦਾ ।

ਸੰਨ 1844 ੲੀ ਵਿਚ ਫਰੰਗੀਆਂ ਦੀ ਨੌਕਰੀ ਦਾ ਸਮਾਂ ਪੂਰਾ ਹੋਣ 'ਤੇ #ਮਹਾਰਾਜਾ_ਸ਼ੇਰ_ਸਿੰਘ_ਦੇ_ਰਾਜ_ਸਮੇਂ_ਲਾਹੌਰ_ਦਰਬਾਰ_ਦਾ_5_ਲੱਖ_ਰੁਪਏ_ਲੈ_ਕੇ ਼ਾਲਸਾ_ਰਾਜ_ਦੇ_ਵਿਚੋ_ਦੌੜ_ਕੇ_ਫਰੰਗੀਆਂ_ਕੌਲ_ਲੁਧਿਆਣੇ_ਜਾ_ਪੁੱਜਾ । ਫ਼ਰੰਗੀਆਂ ਨੇ ਉਸ ਨੂੰ ਮਾਲੀ ਲਾਭ ਪਹੁੰਚਾਉਣ ਲੲੀ ਾ_ਸਾਮਾਨ_ਅਤੇ_ਜਾਗੀਰ_ਮਹਿੰਗੇ_ਮੁੱਲ_ਖ਼ਰੀਦ_ਲੲੀ ਅਤੇ ਉਸ ਨੂੰ ਚੋਖੀ #ਪੈਨਸ਼ਨ_ਵੀ_ਲਾ_ਦਿੱਤੀ , ਜਿਹੜੀ ਉਸ ਨੂੰ ਮਰਦੇ ਦਮ ਤੱਕ ਮਿਲਦੀ ਰਹੀ ।
#ਦੁਨੀਆਂ_ਦੇ_ਇਤਹਾਸ_ਵਿਚ_ਅਜਿਹੀ_ਹੋਰ_ਉਦਾਹਰਣ_ਨਹੀ_ਮਿਲਦੀ_ਕਿ_ਕਿਸੇ_ਵਿਅਕਤੀ_ਨੇ_ਨੌਕਰੀ_ਲਾਹੌਰ_ਦਰਬਾਰ_ਵਿਚ_ਕੀਤੀ_ਹੋਵੇ , ੈਨਸ਼ਨ_ਫ਼ਰੰਗੀਆਂ_ਤੋਂ_ਪ੍ਰਾਪਤ_ਕੀਤੀ_ਹੋਵੇ । ਜਨਵਰੀ 1845 ੲੀ ਵਿਚ ਉਹ ਫ਼ਰਾਂਸ ਚਲਾ ਗਿਆ । ਜਿੱਥੇ 3 ਅਪ੍ਰੈਲ 1858 ੲੀ ਨੂੰ ਉਸ ਦੀ ਮੌਤ ਹੋ ਗੲੀ ।

੪. #ਦੀਵਾਨ_ਗੰਗਾ_ਰਾਮ

ਦੀਵਾਨ ਗੰਗਾ ਰਾਮ ਕਸ਼ਮੀਰੀ ਬ੍ਰਾਹਮਣਾਂ ਦੇ ਪਰਿਵਾਰ ਵਿਚੋਂ ਸੀ । ਇਹ ਪਹਿਲਾਂ ਗਵਾਲੀਅਰ ਦੇ ਰਾਜੇ ਕੋਲ ਨੌਕਰ ਸੀ । ਮਹਾਰਾਜੇ ਕੋਲ ਆਉਣ ਮਗਰੋਂ ਇਸ ਨੂੰ ਫ਼ੌਜੀ ਲੇਖੇ ਜੋਖੇ ਦਾ ਮਹਿਕਮਾ ਸੌਪਿਆਂ ਗਿਆ । ਸੈਨਿਕਾਂ ਨੂੰ ਬਕਾਇਦਾ ਤਨਖ਼ਾਹ ਵੀ ਇਸੇ ਮਹਿਕਮੇ ਵਿਚੋਂ ਮਿਲਿਆ ਕਰਦੀ ਸੀ ।ਸੰਨ 1821 ੲੀ ਵਿਚ ਗੁਜਰਾਤ ਦਾ ਸਥਾਨਕ ਪ੍ਰਬੰਧ ਵੀ ਇਸੇ ਨੂੰ ਸੋਂਪਿਆਂ ਗਿਆ ਸੀ । #ਅਕਾਲੀ_ਫੁਲਾ_ਸਿੰਘ_ਦੀਵਾਨ_ਗੰਗਾ_ਰਾਮ_ਦੇ_ਕੲੀ_ਪਰਿਵਾਰਕ_ਨਿਯੁਕਤੀਆਂ_ਤੋਂ_ਖੁਸ਼_ਨਹੀ_ਸਨ । ਸੰਨ 1826 ੲੀ ਵਿਚ ਇਸ ਦੀ ਮੌਤ ਹੋ ਗੲੀ ।

੫. ੋਧ_ਸਿੰਘ_ਮਜੀਠਾ

ਇਹ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਾਰਜ ਸਮੇਂ ਲਾਹੌਰ ਦਰਬਾਰ ਵਲੋਂ ਫ਼ਿਲੋਰ ਵਿਚ ਸਿੱਖਾਂ ਦੀ ਛਾਉਣੀ ਦਾ ਗਵਰਨਰ ਸੀ । ਇਹ ਵੀ ਪੰਡਤ ਲਾਲ ਸਿੰਘ , ਪੰਡਤ ਤੇਜਾ ਸਿੰਘ ਅਤੇ ਡੋਗਰਾ ਗੁਲਾਬ ਸਿੰਘ ਨਾਲੋਂ ਕਿਸੇ ਤਰਾਂ ਘੱਟ ਨਹੀਂ ਸੀ ਅੰਗਰੇਜ਼ਾਂ ਪਾਸ ਵਿੱਕ ਚੁੱਕਾ ਸੀ । ੀ_ਨੀਤ_ਸਾਫ਼_ਹੁੰਦੀ_ਤਾਂ_ਉਹ_ਪਹਿਲੇ_ਐਗਲੋ_ਸਿੱਖ_ਯੁੱਧ_ਸਮੇਂ_ਲੁਧਿਆਣਾ_ਫ਼ਤਹਿ_ਕਰਕੇ #ਅੰਬਾਲੇ_ਉੱਪਰ_ਟੁੱਟ_ਪੈਂਦਾ_ਅਤੇ_ਅਗਾਂਹ_ਦਿੱਲੀ_ਵੱਲ_ਵੱਧਦਾ ਅਤੇ ਉਧਰੋਂ ਆਉਂਦਾ ਜੰਗੀ ਸਾਮਾਨ ਲੁੱਟ ਲੈਂਦਾ । ਪਰ ਇਸਨੇ ਅਜਿਹਾ ਕਰਨ ਦੀ ਬਜਾਿੲ ਬਦੋਵਾਲ ਅਤੇ ਅਲੀਵਾਲ ਦੀਆਂ ਲੜਾੲੀਆਂ ਵਿਚ ਗ਼ੱਦਾਰੀ ਕਰਕੇ ਖ਼ਾਲਸਾ ਫ਼ੌਜ ਨੂੰ ਹਾਰ ਦਿੱਤਾ ।

੬. #ਸੈਨਾਪਤੀ_ਪੰਡਤ_ਤੇਜਾ_ਸਿੰਘ

ਪੰਡਤ ਤੇਜਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਡਿਉਟੀ ਬਰਦਾਰ ਖ਼ੁਸ਼ਹਾਲ ਸਿੰਘ ਦਾ ਭਤੀਜਾ ਅਤੇ ਲਾਹੌਰ ਦਰਬਾਰ ਦੇ ਪ੍ਧਾਨ ਮੰਤਰੀ ਪੰਡਤ ਲਾਲ ਸਿੰਘ ਦਾ ਭਰਾ ਸੀ । ਇਹ ਜਾਤ ਦੇ ਬ੍ਰਾਹਮਣ ਸਨ ਤੇ ਜਿਲਾਂ ਮੇਰਠ ਦੇ ਰਹਿਣ ਵਾਲੇ ਸਨ । ਲਾਹੌਰ ਆਉਣ ਮਗਰੋਂ ਅੰਮਿ੍ਤ ਛਕ ਕੇ ਸਿੰਘ ਸੱਜੇ ਸਨ । ਤੇਜਾ ਸਿਘ ਦਾ ਪਹਿਲਾਂ ਨਾਂ ਤੇਜ ਰਾਮ ਸੀ । ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਾਰਨ ਸਮੇਂ ਖ਼ਾਲਸਾ ਫ਼ੌਜ ਦਾ ਸੈਨਾਪਤੀ ਬਣ ਗਿਆ ਸੀ । ਇਸ ਨੇ ਪਹਿਲਾ ਐਗਲੋ-ਸਿੱਖ ਯੁੱਧ ਵਿਚ ਗ਼ੱਦਾਰੀ ਕਰਕੇ ਖ਼ਾਲਸਾ ਫ਼ੌਜ ਨੂੰ ਹਰਾ ਦਿੱਤਾ ਸੀ ।

੭. #ਪ੍ਧਾਨਮੰਤਰੀ_ਪੰਡਤ_ਲਾਲ_ਸਿੰਘ

ਪੰਡਤ ਲਾਲ ਸਿੰਘ ਬ੍ਰਾਹਮਣ ਘਰਾਣੇ ਨਾਲ ਸੰਬੰਧ ਰੱਖਦਾ ਸੀ । ਇਹ ਲਾਹੌਰ ਦਰਬਾਰ ਵਿਚ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਾਰਜ ਸਮੇਂ ਪ੍ਧਾਨ ਮੰਤਰੀ ਬਣ ਗਿਆ ਸੀ । ਇਸ ਨੂੰ ਜਵਾਹਰ ਸਿੰਘ ( ਮਹਾਰਾਣੀ ਜਿੰਦਾਂ ਦਾ ਭਰਾ ) ਦੀ ਮੌਤ ਤੋਂ ਬਆਦ 8 ਨਵੰਬਰ 1845 ੲੀ ਨੂੰ ਲਾਹੌਰ ਸਾਮਰਾਜ ਦਾ ਪ੍ਧਾਨ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਇਸ ਨੇ ਆਪਣੇ ਭਰਾ ਤੇਜਾ ਸਿੰਘ ਨੂੰ ਖ਼ਾਲਸਾ ਫ਼ੌਜ ਦਾ ਸੈਨਾਪਤੀ ਨਿਯੁਕਤ ਕਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਲਾਹੌਰ ਦਰਬਾਰ ਵਿਚ ਸਖ਼ਤ ਗੜਬੜ ਤੇ ਤਬਾਹੀ ਮੱਚ ਗੲੀ । ਅੰਗਰੇਜਾ ਦੇ ਖੁਫੀਆ ਵਿਭਾਗ ਨੇ ਲਾਹੌਰ ਦਰਬਾਰ ਨੂੰ ਗੋਂਦਾ ਅਤੇ ਧੜੇਬਾਜੀਆਂ ਦਾ ਅਖਾੜਾ ਬਣਾ ਕੇ ਮਹਾਰਾਜੇ ਦਾ ਖਾਨਦਾਨ ਹੀ ਵੀਰਾਨ ਕਰ ਦਿੱਤਾ । ਸਿਰਫ ਕਹਿਣ ਨੂੰ ਤਾਂ ਰਾਜ ਦਾ ਮਾਲਕ ਬਾਲਕ ਦਲੀਪ ਸਿੰਘ ਸੀ , ਪਰ ਸਾਰੀ ਤਾਕਤ ਦੋਵੇ ਭਰਾਵਾਂ ਪ੍ਧਾਨ ਮੰਤਰੀ ਪੰਡਤ ਲਾਲ ਸਿੰਘ ਅਤੇ ਸੈਨਾਪਤੀ ਪੰਡਤ ਤੇਜਾ ਸਿੰਘ ਦੇ ਹੱਥ ਵਿਚ ਸੀ ।
ਆਖ਼ਰਕਾਰ ਸਾਰੀ ਤਾਕਤ ਫ਼ੌਜ (ਫ਼ੌਜੀ ਪੰਚਾ) ਦੇ ਹੱਥ ਵਿਚ ਆ ਗੲੀ ਅਤੇ ਫ਼ੌਜ ਆਪ ਹੁਦਰੀ ਹੋ ਗੲੀ । ਦੋਹਾਂ ਨਮਕ ਹਰਾਮ ਬ੍ਰਾਹਮਣ ਭਰਾਵਾ ( ਲਾਲ ਸਿੰਘ ਅਤੇ ਤੇਜਾ ਸਿੰਘ ) ਨੇ ਰਲ ਕੇ ਇਹ ਮਤਾ ਪਾਸ ਕੀਤਾ ਕਿ ਖ਼ਾਲਸਾ ਫ਼ੌਜਾਂ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਮੁੱਕਾ ਦਿੱਤਾ ਜਾਵੇ । ਲਾਹੌਰ ਦਰਬਾਰ ਅੰਗਰੇਜ਼ਾ ਦੇ ਅਧੀਨ ਹੋ ਜਾਵੇ ਅਤੇ ਅੰਗਰੇਜ਼ਾਂ ਦੀ ਮੱਦਦ ਨਾਲ ਅਸੀਂ ਵਜ਼ੀਰ ਅਤੇ ਮੁਖ਼ਤਿਆਰ ਹੋ ਜਾੲੀਏ । ਇਹਨਾਂ ਦੀ ਕੁਟਲਨੀਤਕ ਚਾਲਾਂ ਦਾ ਨਤੀਜਾਂ ਐਗਲੋ-ਸਿੱਖ ਯੁੱਧ ਨਿਕਲਿਆ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ,,,,,

03/23/2019
03/18/2019

ਖਾਲਸਾ ਜੀ ਆਪਣਾ ਤੇ ਆਪਣੀ ਧਰਤੀ ਦਾ ਮੁਲ ਪਛਾਣੋ ।

ਸਿਰਫ 13 ਲੋਕ ਸਭਾ ਦੀਆਂ ਸੀਟਾਂ ਦੇ ਨਜ਼ਰੀਏ ਤੋਂ ਦੇਖਣਾਂ ਬੰਦ ਕਰੋ।
Ajaypal Singh Brar
ਰੂਸ ਦੀ ਥਲ ਸੈਨਾ ਦੇ ਮੁਖੀ ਵਲੋਂ ਸ੍ਰੀ ਦਰਬਾਰ ਸਾਹਿਬ ਯਾਤਰਾ ਦੇ ਕੀ ਮਾਅਨੇ
ਜੂਨ-84 ਦੇ ਘੱਲੂਘਾਰੇ ਨੂੰ ਵਰਤਾਉਣ ਲਈ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਕੇ. ਜੀ. ਬੀ., ਇੰਗਲੈਂਡ ਦੀ ਖੁਫੀਆ ਏਜੰਸੀ M-੧੬, ਇਜ਼ਰਾਇਲ ਦੀ ਮੌਸਾਦ ਨੇ, ਭਾਰਤੀ ਖੁਫੀਆ ਏਜੰਸੀ ਰਾਅ ਨਾਲ ਮਿਲ ਕੇ ਅਹਿਮ ਭੂਮਿਕਾ ਅਦਾ ਕੀਤੀ ਸੀ। 'ਰੱਬ ਦੇ ਘਰ' ਹਰਿਮੰਦਰ ਸਾਹਿਬ ਅਤੇ 'ਰੱਬੀ ਤਖਤ' ਅਕਾਲ ਤਖਤ 'ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਸਿੰਘਾਂ ਨੇ ਸਿੱਧਿਆਂ ਸਜ਼ਾ-ਯਾਫਤਾ ਕੀਤਾ। ਪਰ ਇਸ ਕੁਕਰਮ ਵਿੱਚ ਸ਼ਾਮਲ ਧਿਰਾਂ ਨੂੰ ਵੀ ਸਜ਼ਾ ਮਿਲਣ ਦਾ 'ਰੱਬੀ ਇਨਸਾਫ' ਜਾਰੀ ਹੈ। 26 ਦਸੰਬਰ, 1991 ਨੂੰ ਸੁਪਰ-ਪਾਵਰ ਸੋਵੀਅਤ ਯੂਨੀਅਨ 15 ਟੁਕੜਿਆਂ ਵਿੱਚ ਵੰਡਿਆ ਗਿਆ। ਸੋਵੀਅਤ ਯੂਨੀਅਨ ਨਾਂ ਦਾ ਦੇਸ਼, ਦੁਨੀਆਂ ਦੇ ਨਕਸ਼ੇ ਤੋਂ ਹੀ ਮਿਟ ਗਿਆ। ਕਦੀ ਉਹ ਬ੍ਰਿਟਿਸ਼ ਸਲਤਨਤ, ਜਿਹਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਡੁੱਬਦਾ, ਅੱਜ ਨਾ ਸਿਰਫ ਇੱਕ 'ਥਰਡ ਰੇਟ ਪਾਵਰ' ਹੈ ਬਲਕਿ ਬਰੈਗਜ਼ਿਟ ਮਾਮਲੇ ਵਿੱਚ ਉਸ ਨੂੰ ਯੂਰਪ ਦੇ ਦੂਸਰੇ ਦੇਸ਼ ਵੀ ਥੂ-ਥੂ ਕਰ ਰਹੇ ਹਨ ਅਤੇ ਉਸਦੀ ਜੱਗ-ਹਸਾਈ ਹੋ ਰਹੀ ਹੈ।

13 ਮਾਰਚ ਨੂੰ ਜਦੋਂ ਅਟਾਰੀ ਵਿਖੇ ਭਾਰਤ-ਪਾਕਿਸਤਾਨ ਦੇ ਵਫਦਾਂ ਵਿੱਚ ਕਰਤਾਰਪੁਰ ਲਾਂਘੇ ਸਬੰਧੀ ਮੁਲਾਕਾਤ ਹੋ ਰਹੀ ਸੀ, ਠੀਕ ਉਸ ਵੇਲੇ ਰੂਸ ਦੀ ਥਲ ਸੈਨਾ ਦੇ ਮੁਖੀ ਕਰਨਲ-ਜਰਨਲ ਅੋਲੈਗ ਸੈਲਿਊਕਵ, ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਸਨ। ਲਗਭਗ 35 ਵਰ੍ਹੇ ਪਹਿਲਾਂ ਜਿਸ ਅਸਥਾਨ ਨੂੰ ਤਬਾਹ ਕਰਨ ਲਈ ਕੇ. ਜੀ. ਬੀ. ਭਾਰਤੀ ਖੁਫੀਆ ਏਜੰਸੀਆਂ ਨਾਲ ਬਗਲਗੀਰ ਸੀ- ਅੱਜ ਰੂਸ ਦੇ ਮੁਖੀ ਦੀ ਕੀ ਮਜ਼ਬੂਰੀ ਉਸ ਨੂੰ ਇੱਥੇ ਸਿਰ ਝੁਕਾਉਣ 'ਤੇ ਮਜ਼ਬੂਰ ਕਰ ਰਹੀ ਹੈ? ਕੀ ਇਹ ਰੂਸ ਦੇ ਪ੍ਰਧਾਨ ਪੂਤਿਨ ਵਲੋਂ ਆਦੇਸ਼ਾਂ ਅਨੁਸਾਰ ਗੁਰੂ ਤੋਂ ਮੰਗਿਆ ਮਾਫੀਨਾਮਾ ਤਾਂ ਨਹੀਂ? ਸਿਆਸੀ ਅੰਦਾਜ਼ ਵਿੱਚ ਵੇਖਿਆ ਜਾਏ ਤਾਂ ਰੂਸ ਦੀਆਂ ਭਾਰਤ ਤੋਂ ਦੂਰੀਆਂ ਵਧ ਰਹੀਆਂ ਹਨ ਅਤੇ ਉਹ ਚੀਨ ਤੇ ਪਾਕਿਸਤਾਨ ਦੇ ਕਰੀਬ ਆ ਰਿਹਾ ਹੈ। ਰੂਸ ਦੇ ਫੌਜੀ ਮੁਖੀ ਦੀ ਦਰਬਾਰ ਸਾਹਿਬ ਯਾਤਰਾ ਜਿੱਥੇ ਸਾਊਥ ਏਸ਼ੀਆ ਵਿੱਚ ਸਿੱਖ ਫੈਕਟਰ ਨੂੰ ਅਹਿਮੀਅਤ ਦੇਣਾ ਹੈ, ਉੱਥੇ ਲੁਕਵੇਂ ਅੰਦਾਜ਼ ਵਿੱਚ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਵੀ ਹੈ। ਚੀਨ ਦੇ ਭਾਰਤ ਵਿੱਚ ਅੰਬੈਸਡਰ ਨੇ, ਪਿਛਲੇ ਵਰ੍ਹੇ ਦਰਬਾਰ ਸਾਹਿਬ ਦੀ ਯਾਤਰਾ ਕਰਕੇ ਇਹੋ ਜਿਹੇ ਪ੍ਰਭਾਵ ਹੀ ਛੱਡੇ ਸਨ। ਕੀ ਗੁਰੂ ਦੀ ਪ੍ਰਤੱਖ ਕਲਾ ਨਹੀਂ ਵਾਪਰ ਰਹੀ?

ਮੀਡੀਆ ਰਿਪੋਰਟਾਂ ਅਨੁਸਾਰ, ਪਿਸ਼ਾਵਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਯਤਨਾਂ ਸਦਕਾ, ਖੈਬਰ-ਪਖਤੂਨਖਵਾ ਵਿੱਚ ਸਥਿਤ ਚਾਰ ਪ੍ਰਮੁੱਖ ਕਿਲ੍ਹਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਇਨ੍ਹਾਂ ਕਿਲ੍ਹਿਆਂ ਵਿੱਚ ਬਾਲਾ ਹਿਸਾਰ, ਜਮਰੌਦ, ਸ਼ਬਕਦਰ ਅਤੇ ਕਿਲ੍ਹਾ ਬਾੜਾ ਸ਼ਾਮਲ ਹਨ। ਯਾਦ ਰਹੇ ਸਿੱਖ ਰਾਜ ਦੌਰਾਨ ਇਨ੍ਹਾਂ ਕਿਲ੍ਹਿਆਂ ਦੀ ਤਾਮੀਰ-ਮੁਰੰਮਤ ਜਨਰਲ ਹਰੀ ਸਿੰਘ ਨਲੂਏ ਵਲੋਂ ਕਰਵਾਈ ਗਈ ਸੀ। ਹੁਣ ਇਨ੍ਹਾਂ ਕਿਲ੍ਹਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਕੋਲ ਹੈ। 27 ਜੂਨ ਨੂੰ ਕਿਲ੍ਹਾ ਬਾਲਾ ਹਿਸਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਧਾਰਮਿਕ ਦੀਵਾਨ ਸਜਾ ਕੇ ਮਨਾਈ ਜਾਵੇਗੀ, ਜਿਸ ਦੀ ਮਨਜ਼ੂਰੀ ਆਈ. ਜੀ. ਫਰੰਟੀਅਰ ਕੋਰਪਸ ਵਲੋਂ ਦਿੱਤੀ ਗਈ ਹੈ। ਇਹ ਕਿਲ੍ਹੇ ਆਮ ਲੋਕਾਂ ਲਈ ਦੋ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਖੋਲ੍ਹੇ ਜਾਂਦੇ ਹਨ। ਮਹਾਰਾਜਾ ਰਣਜੀਤ ਸਿੰਘ ਤੇ ਜਨਰਲ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਪੱਕੇ ਤੌਰ 'ਤੇ ਕਿਲ੍ਹਿਆਂ ਵਿੱਚ ਸਥਾਪਤ ਰਹਿਣਗੀਆਂ।

ਇਹ ਸਿੱਖ ਕੌਮ ਨੇ ਵੇਖਣਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਸਾਡਾ ਹਮਦਰਦ ਦੋਸਤ ਕੌਣ ਹੈ? ਸਾਡਾ ਵਿਰਸਾ ਸੰਭਾਲਣ ਵਾਲੇ ਜਾਂ ਸਾਡਾ ਖੁਰਾ ਖੋਜ ਮਿਟਾਉਣ ਦਾ ਏਜੰਡਾ ਲਾਗੂ ਕਰਨ ਵਾਲੇ? copy

03/14/2019

ਇਸਲਾਹ ਹੈ ਕਿ ਸਲਾਹ ਹੈ,
ਜੋ ਗੁੜ ਨੂੰ ਗੰਨਾਂ ਕਹਿਣਾ,
ਮੱਖਣ ਨੂੰ ਦੁੱਧ ਆਖਣਾ,
ਅਮਲ ਰੂਪ ਵਿੱਚ ਲਿਆਉਣਾ,
ਬਚਕਾਣੀ ਹਰਕਤਾਂ,
ਕੋਜੀ ਸ਼ਰਾਰਤਾਂ,
ਕਾਮਰੇਡਾਂ ਦੀ ਸਾਜ਼ਿਸ਼ ਹੈ
ਜੋ ਰੱਬ ਨੂੰ ਢਾਹੁਣ ਤੇ ਲੱਗੇ ਹਨ,
ਉਸਦੇ ਬੰਦਿਆਂ ਦੇ ਮੋਢੇ ਤੇ ਬੰਦੂਕ ਰੱਖਕੇ,
ਸੂਰਜ ਰਾਤ ਨੂੰ ਨਹੀ ਚੜ੍ਹਦਾ
ਅਮਰੀਕਾ, ਕਨੈਡਾ ਤੇ ਭਾਰਤ ਵਿਚ ਅੰਤਰ ਨਹੀ ਦੂਰ ਹੋ ਸਕਦਾ
ਜੋ ਸਮੇਂ ਨੇ ਆਪ ਪਾਇਆ ਹੈ,
ਇਹ ਕੁਦਰਤੀ ਵਰਤਾਰਾ ਭਾਣਾ ਹੈ
ਜਿਸਨੂੰ ਜ਼ੋਰ ਨਾਲ ਠਲਿਆ ਨਹੀ ਜਾ ਸਕਦਾ
ਫਿਰ ਇਹ ਇਸਲਾਹ ਹੀ ਹੈ ਜੋ ਛੇਵੇਂ ਰੁਕਣ ਨੂੰ ਪਹਿਲਾਂ ਕਰਨ ਦੀ ਗਲ ਕਰ ਰਹੇ ਹਨ।
#ਸਿਰਾਜ

01/26/2019

ਚੀਨ ਪਾਕਿਸਤਾਨ ਕੋਰੀਡੋਰ-
ਭਾਰਤ ਕਦੀਂ ਰੂਸ ਦਾ ਇਤਿਹਾਦੀ ਸੀ । ਪਾਕਿਸਤਾਨ ਕਦੀਂ ਅਮਰੀਕਾ ਦਾ ਇਤਿਹਾਦੀ ਸੀ ।
ਲੇਕਿਨ ਸਮੇਂ - ਸਮੇਂ ਦੀ ਗੱਲ ਹੈ ਅੱਜ ਗਲੋਬਲ ਸਥਿਤੀ ਬਦਲ ਗਈ ਹੈ ।
ਭਾਰਤ ਅਮਰੀਕਾ ਇਰਾਨ ਅਫ਼ਗਾਨਿਸਤਾਨ ਦਾ ਗੁੱਟ ਬਣ ਗਿਆ ਹੈ ।
ਪਾਕਿਸਤਾਨ ਰੂਸ ਚੀਨ ਤੁਰਕੀ ਦਾ ਗੁੱਟ ਬਣ ਗਿਆ ਹੈ ।
ਆਖਿਰ ਕੀ ਕਾਰਨ ਹੈ ਭਾਰਤ ਦੀ ਰੂਸ ਨਾਲ ਦੋਸਤੀ ਨਾਂ ਦੀ ਹੀ ਰਹਿ ਗਈ ਹੈ । ਅੱਜ ਭਾਰਤ ਦਾ ਕੋਈ ਸਿਆਸਤਦਾਨ ਰੂਸ ਭਾਰਤ ਦੋਸਤੀ ਜਿੰਦਾਬਾਦ ਨਹੀਂ ਆਖਦਾ ?
ਇਕ ਸਮਾਂ ਸੀ ਰੂਸ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਸੀ । ਫੌਜ਼ੀ ਤਾਕਤ ਨਾਲ ਰੂਸ ਦਾ ਨਾਂ ਚਲਦਾ ਸੀ । ਆਪਣੇ ਫੌਜ਼ੀ ਦਬਦਬੇ ਨਾਲ ਰੂਸ ਨੇ ਆਪਣੇ ਨਾਲ ਦੇ ਕਿੰਨੇ ਦੇਸ਼ ਦੱਬ ਲਏ ।
ਜਦੋਂ ਰੂਸ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ , ਟੋਟੇ - ਟੋਟੇ ਹੋ ਗਿਆ ਭਾਰਤ ਪਿਛਾਂਹ ਹੋ ਗਿਆ ।
ਸਪਸ਼ਟ ਹੈ ਤਾਕਤ ਵਾਲੇ ਦੇ ਸਾਰੇ ਯਾਰ ਹੁੰਦੇ ਹਨ ।
ਰੂਸ ਦੁਨੀਆਂ ਦਾ ਵੱਡਾ ਦੇਸ਼ ਹੋਣ ਦੇ ਬਾਵਜ਼ੂਦ ਵਪਾਰਕ ਦ੍ਰਿਸ਼ਟੀ ਨਾਲ ਬੇਹੱਦ ਕਮਜ਼ੋਰ ਹੈ । ਰੂਸ ਦੇ ਸਾਰੇ ਸਮੁੰਦਰੀ ਰਸਤੇ ਸਾਰਾ ਸਾਲ ਬਰਫ਼ ਨਾਲ ਢਕੇ ਰਹਿਦਾ ਹੈ । ਕੇਵਲ ਜਪਾਨ ਚੀਨ ਨਾਲ ਲਗਦਾ ਰਸਤਾ ਤਿੰਨ ਮਹੀਨੇ ਲਈ ਖੁੱਲ੍ਹਦਾ ਹੈ । ਰੂਸ ਨਾਰਵੇ ਫ਼ਿਨਲੈਂਡ ਦੇ ਰਸਤੇ ਆਪਣਾ ਵਪਾਰ ਕਰਦਾ ਹੈ । ਜੋ ਕਿ ਕਾਫ਼ੀ ਮਹਿੰਗਾ ਅਤੇ ਲੰਮਾ ਰਸਤਾ ਹੈ ।
ਚੀਨ ਵਿਸ਼ਵ ਦੀ ਆਰਥਿਕ ਤਾਕਤ ਬਣ ਚੁੱਕਾ ਹੈ । ਲੇਕਿਨ ਵਪਾਰਿਕ ਤੌਰ ਤੇ ਚੀਨ ਦੀ ਭੂਗੋਲਿਕ ਹਾਲਤ ਵੀ ਰੂਸ ਵਾਲੀ ਹੈ । ਉਸ ਦੇ ਸਮੁੰਦਰੀ ਜਹਾਜ਼ਾਂ ਨੂੰ ਵੀ ਸੰਸਾਰ ਦੇ ਦੂਜੇ ਦੇਸ਼ਾਂ ਤੱਕ ਪਹੁੰਚਣ ਲਈ ਲੰਮਾ ਪੈਂਡਾਂ ਕਰਨਾ ਪੈਂਦਾ ਹੈ । ਜੋ ਬੇਹੱਦ ਲੰਮਾ ਅਤੇ ਖਰਚੀਲਾ ਹੈ ।
ਚੀਨ ਪਾਕਿਸਤਾਨ ਦਾ ਸਭ ਤੋਂ ਪੱਕਾ ਦੋਸਤ ਹੈ । ਪਾਕਿਸਤਾਨ ਵਿੱਚ ਕੋਈ ਵੀ ਸਰਕਾਰ ਆ ਜਾਵੇ ਚੀਨ ਉਸ ਦੀ ਮੱਦਦ ਕਰਦਾ ਰਹਿੰਦਾ ਹੈ । ਪਾਕਿਸਤਾਨ ਚੀਨ ਦਾ ਖੁਸ਼ਕੀ ਰਸਤਾ ਪਹਿਲਾ ਚਲਦਾ ਹੈ ।
ਜਰਨਲ ਪਰਵੇਜ਼ ਮੁਸ਼ਰਫ਼ ਵੇਲੇ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਦੀ ਉਸਾਰੀ ਸ਼ੁਰੂ ਹੋ ਗਈ ਸੀ ।
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਬੰਦਰਗਾਹ ਗਵਾਦਰ ਦੀ ਪੋਰਟ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ । ਚੀਨ ਤੋਂ ਗਵਾਦਰ ਤੱਕ ਰੇਲਵੇ ਲਾਇਨ , ਵੱਡੀ ਸੜਕ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ।
ਕਿਉਂਕਿ ਰੂਸ ਨੂੰ ਇਸ ਦਾ ਬੇਹੱਦ ਫ਼ਾਇਦਾ ਹੈ । ਉਸ ਨੇ ਵੀ ਪਾਕਿਸਤਾਨ ਨਾਲ ਹੱਥ ਮਿਲਾ ਲਿਆ ਹੈ । ਹੁਣ ਰੂਸ ਆਪਣੇ ਮਾਲ ਦੀ ਢੋਅ - ਢੁਆਈ ਚੀਨ ਵਾਇਆ ਪਾਕਿਸਤਾਨ ਕਰੇਗਾ ।
ਪਾਕਿਸਤਾਨ ਚੀਨ ਰੂਸ ਦੀ ਫੌਜ਼ੀ ਸਾਂਝ ਹੋ ਚੁੱਕੀ ਹੈ । ਅਕਸਰ ਇਹਨਾਂ ਦੇਸ਼ਾਂ ਦੀਆਂ ਫੌਜ਼ੀ ਮਸ਼ਕਾਂ ਹੁੰਦੀਆਂ ਹਨ ।
ਗਵਾਦਰ ਬੰਦਰਗਾਹ ਦਾ ਏਸ਼ੀਆਂ ਨੂੰ ਫ਼ਾਇਦਾ ਹੋਵੇਗਾ । ਗਵਾਦਰ ਮਿਡਲ ਈਸਟ ਨੂੰ ਪ੍ਰਭਾਵਿਤ ਕਰੇਗਾ ।
ਜਿਸ ਦਾ ਮੁੱਖ ਕਾਰਨ ਭੂਗੋਲਿਕ ਤੌਰ ਤੇ ਗਵਾਦਰ ਬਹੁਤ ਚੰਗੀ ਜਗਾਂ ਤੇ ਹੈ । ਜਿਸ ਨਾਲ ਪਾਕਿਸਤਾਨ ਨੂੰ ਆਰਥਿਕ ਤੌਰ ਤੇ ਬਹੁਤ ਫ਼ਾਇਦਾ ਹੋਵੇਗਾ । ਕੁਝ ਸਾਲਾਂ ਵਿੱਚ ਪਾਕਿਸਤਾਨ ਪੈਰਾਂ ਤੇ ਖੜ੍ਹਾ ਹੋ ਜਾਵੇਗਾ ।
ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹ ਰਿਹਾ ਹੈ ।
ਮੇਰੇ ਮੁਤਾਬਿਕ ਕਰਤਾਰਪੁਰ ਕੋਰੀਡੋਰ ਨੇ ਪੰਜਾਬ ਦੀ ਤਰੱਕੀ ਦਾ ਰਾਹ ਖੋਲ੍ਹ ਦਿੱਤਾ ਹੈ ।
ਕਰਤਾਰਪੁਰ ਕੋਰੀਡੋਰ ਦਾ ਰਾਹ ਚੀਨ ਪਾਕਿਸਤਾਨ ਕੋਰੀਡੋਰ ਨਾਲ ਮਿਲ ਸਕਦਾ ਹੈ । ਜਿਸ ਨਾਲ ਪੰਜਾਬ ਉਨਤੀ ਦੇ ਰਾਹ ਪੈ ਸਕਦਾ ਹੈ । ਸਾਡੀ ਖੇਤੀ ਵਪਾਰ ਦੀਆਂ ਜਿਣਸਾਂ ਯੂਰਪ ਅਮਰੀਕਾ ਤਾਈਂ ਸੌਖੀਆਂ ਪੁੱਜ ਸਕਦੀਆਂ ਹਨ ।
ਇਮਰਾਨ ਖਾਨ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਹੈ । ਲੇਕਿਨ ਸਾਡੇ ਵੱਲੋਂ ਜੋ ਗਾਲ਼ੀ - ਗਲੌਚ ਕੀਤੀ ਗਈ ਹੈ ਉਸ ਤੋਂ ਲਗਦਾ ਹੈ । ਅਸੀਂ ਆਪਣੀ ਤਰੱਕੀ ਲਈ ਗੰਭੀਰ ਨਹੀਂ ਦੁਸ਼ਮਣੀ ਵਾਲਾ ਰਵਈਆਂ ਜਿਉਂ ਦਾ ਤਿਉਂ ਕਾਇਮ ਹੈ ।
ਸਾਡੇ ਵਾਲੇ ਪਾਸੇ ਜਿਵੇਂ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਜੂੰ ਦੀ ਤੋਰ ਤੁਰੀ ਹੈ ਇਸ ਨਾਲ ਨਿੱਤ ਨਵੇਂ ਸ਼ੰਕੇ ਪੈਦਾ ਹੋ ਰਹੇ ਹਨ ।
ਅੱਜ ਪੰਜਾਬ ਦੀ ਮੰਦੀ ਆਰਥਿਕਤਾ ਨੂੰ ਚੀਨ ਪਾਕਿਸਤਾਨ ਕੋਰੀਡੋਰ ਦੀ ਸਖ਼ਤ ਲੋੜ ਹੈ । ਅੱਜ ਇਹ ਸਾਡੇ ਅੱਗੇ ਸੁਆਲ ਹੈ ਅਸੀਂ ਖੁਸ਼ਹਾਲੀ ਨੂੰ ਚੁਨਣਾ ਹੈ ਜਾਂ ਬਰਬਾਦੀ ਨੂੰ ਚੁਨਣਾ ਹੈ ।
ਜੇਕਰ ਅਸੀਂ ਇਸੇ ਤਰ੍ਹਾਂ ਦੀ ਮੌਕਾਪ੍ਰਸਤੀ ਫ਼ਿਰਕਾਪ੍ਰਸਤੀ ਦਾ ਰਾਹ ਅਪਨਾਈ ਰੱਖਿਆ , ਯਕੀਨਨ ਇਹ ਪੰਜਾਬ ਲਈ ਮਾੜਾ ਹੋਵੇਗਾ ।
ਹਾਲਾਤ ਕਿੰਨੇ ਵੀ ਬਦਤਰ ਹੋਣ ਡਿਪਲੋਮੇਸੀ ਦਾ ਰਾਹ ਅਪਨਾਉਂਣਾ ਪਵੇਗਾ । ਦੋ ਦੇਸ਼ ਜਿੰਨ੍ਹੀ ਮਰਜ਼ੀ ਲੰਮੀ ਜੰਗ ਲੜ ਲੈਣ ਇਕ ਦਿਨ ਟੇਬਲ ਤੇ ਆਉਂਦੇ ਹਨ ।
- ਐਸ ਸੁਰਿੰਦਰ -

01/20/2019

ਜਿਥੇ ਪੰਜਾਬ ਨੂੰ ਸਰੀਰਕ ਤੌਰ ਤੇ ਕਮਜ਼ੋਰ ਬਣਾਉਣ ਲਈ ਬ੍ਰਾਹਮਣਵਾਦ ਜੋਰ ਲਾ ਰਿਹਾ ਉਥੇ ਮਾਨਸਿਕ ਤੌਰ ਤੇ ਕਮਜ਼ੋਰ ਬਣਾਉਣ ਲਈ ਕਾਮਰੇਡ ਲਾ ਰਹੇ ਹਨ।

01/18/2019

ਵੈਸੇ ਭਗਤੂ(ਭਗਤ ਸਿੰਘ) ਤੇ ਮੀਤੇ ਵਿਚ ਕੁਝ ਜ਼ਿਆਦਾ ਫ਼ਰਕ ਨਹੀ । ਦੋਵੇਂ ਅੰਤ ਸਮੇਂ ਬੋਨਤਲ ਗੲੇ ਸੀ।

01/18/2019

ਕਾਮਰੇਡ ਕੋਣ ਹਨ?

ਜਵਾਬ:
1 . ਇਹ ਉਹੋ ਹਨ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਦੇ ਹਕ ਵਿੱਚ ਨਹੀ ਹਨ ਕਿਉਂਕਿ ਉਨ੍ਹਾਂ ਦੀ ਉਮਰ ਛੋਟੀ ਸੀ,
ਪਰ ਆਪ ਇਕ ਲਾਈਲਗ ਭਗਤੂ ( ਭਗਤ ਸਿੰਘ) ਜਿਸਨੂੰ ਇਹ ਨਹੀ ਪਤਾ ਲੱਗਾ ਕਿ ਉਸ ਨਾਲ ਹੋ ਕੀ ਗਿਆ , ਕਿਵੇਂ ਲਾਲੇ ਤੇ ਕਾਂਗਰਸ ਨੇ ਉਸਦਾ ਫੁਦੂ ਖਿੱਚ ਤਾਂ , ਉਸਨੂੰ ਗੁਰੂ ਮੰਨਦੇ ਹਨ ।
2. ਇਹ ਉਹੋ ਹਨ ਜੋ ਗੁਰੂ ਘਰਾਂ ਵਿਚ ਮਾਇਆ ਦਾ ਮਥਾ ਟੇਕਣ ਤੇ ਗਲਾ ਕਰਦੇ ਹਨ ਤੇ ਇਨ੍ਹਾਂ ਦਾ ਗੁਰਪਤਵੰਤ ਪੰਨੂੰ ਬਾਹਰਲੇ ਮੁਲਕਾਂ ਵਿਚ ਜਾ ਜਾ ਪੈਸੇ ਮੰਗਦਾ ਹੈ।
3. ਇਹ ਉਹੋ ਕਤੀੜ ਹੈ ਜਿਹੜੇ ਬਕਵਾਸ ਕਰਦੀ ਹੈ ਕਿ ਖਾੜਕੂ ਸਿੰਘਾਂ ਨੇ ਬੇਕਸੂਰ ਹਿੰਦੂਆਂ ਨੂੰ ਮਾਰਿਆ ਹੈ ।ਆਪ ਇਨ੍ਹਾਂ ਦੇ ਗੁਰੂ ਲੈਨਿਨ ਨੇ 3ਲਖ ਕਿਸਾਨਾਂ ਦੇ ਘਰ ਦੇ ਚਿਰਾਗ ਬੁਝਾ ਦਿਤੇ ਸਨ।
4.ਇਹ ਉਹੋ ਚਵਲਾ ਹਨ ਜੋ ਕਹਿਣ ਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਸਜਾਉਣਾ ਜਾ ਸੁੱਖ ਆਸਨ ਕਰਨਾ ਪਾਖੰਡ ਹੈ, ਇਨ੍ਹਾਂ ਨੇ ਕਰੋੜਾਂ ਰੁਪਏ ਖਰਚ ਕੇ ਮਰੇ ਬੰਦੇ ਨੂੰ ਫਰਿਜ ਵਿਚ ਰਖਿਆ ਹੋਇਆ ਹੈ।
5.ਇਹ ਉਹੋ ਨਸਲ ਹੈ ਜੋ ਕਹਿ ਗੀ ਕਿ ਖਾਲਿਸਤਾਨ ਵਿੱਚ ਫੈਸਲੇ AK47 ਨਾਲ ਹੋਣਗੇ ਤੇ ਆਪ ਕੋਰੀਆ ਵਿਚ ਤਾਨਾਸ਼ਾਹੀ ਸ਼ਾਸਨ ਕਰ ਰਹੇ ਹਨ।
6.ਇਹ ਉਹੋ ਭੇਡਾਂ ਹਨ ਜੋ ਕਹਿ ਰਹੀਆਂ ਹਨ ਰਬ ਨਾਮ ਦੀ ਕੋਈ ਚੀਜ਼ ਨਹੀਂ ਬਸ ਕੁਦਰਤ ਹੀ ਰਬ ਹੈ ਪਰ ਜੋ ਚਿੜੀਆਂ ਇਨ੍ਹਾਂ ਨੇ ਮਾਰੀਆਂ ਉਹੋ ਪਾਪ ਨਹੀਂ ਸੀ।
7.ਇਹ ਕਹਿ ਰਹੇ ਹਨ ਕਿ ਸਿੱਖ ਰਾਜ ਵਿਚ ਪਾਖੰਡ ਬਹੁਤ ਚਲਦਾ ਸੀ । ਆਪ ਇਨ੍ਹਾਂ ਨੇ ਪੱਛਮੀ ਬੰਗਾਲ ਵਿਚ ਇਨ੍ਹਾਂ ਚਿਰ ਰਾਜ ਕੀਤਾ ਤੇ ਬਲੀਆਂ ਵਿਚ ਹਿਸੇ ਪਾਉਂਦੇ ਰਹੇ।ਸਭ ਤੋਂ ਵੱਧ ਜਾਦੂ ਟੂਣੇ ਬੰਗਾਲ ਵਿਚ ਹਨ ।ਉਹੋ ਬੰਦ ਨਹੀ ਹੋਏ।

ਇਹ ਹਨ ਕੁਝ ਝਲਕੀਆਂ ਕਾਮਰੇਡਾ ਦੀਆਂ।
#ਸਿਰਾਜ ਹੋਣੀ ਆਪ।

01/18/2019

ਅਖੋਤੀ ਕਾਮਰੇਡ ਉਹੋ ਚਵਲਾ ਹਨ ਜੋ ਲੰਗਰਾਂ ਦੇ ਵਿਰੁੱਧ ਬੋਲਣ ਗੇ ਤੇ ਆਪ ਡੋਲੂ ਭਰ ਭਰ ਦਾਲਾਂ ਘਰ ਲੈ ਕੇ ਜਾਣਗੇ।

07/09/2018

ਬ੍ਰਹਮ ਗਿਆਨੀਆਂ ਦੇ ਵੀਚਾਰ ।
1-ਕਬਰਾਂ ਢਾਹੁਣੀਆ ਹੁਕਮ ਵਿਚ ਨਹੀਂ ਹੈਂ ਇਹ ਗਲਤ ਗਲ ਹੈ ਮਨਮਤ ਹੈ ਤੇ ਦਰਬਾਰ ਸਾਹਿਬ ਤੇ ਹਮਲਾ ਹੋਣਾ ਹੁਕਮ ਵਿਚ ਸੀ ਉਸਦਾ ਦੁੱਖ ਨਾ ਮੰਨਾਉ ਕਿਉਂਕਿ ਹਰਮੰਦਰ ਇਹ ਸਰੀਰ ਹੈ।
2 -ਨਿਹੰਗਾਂ ਨੂੰ ਮੰਗਣ ਤੋਂ ਰੋਕਣ ਵਾਲੇ ਨੂੰ ਜਾਂ ਜਠੇਰਿਆਂ ਤੇ ਪਾਠ ਕਰਨ ਵਾਲਿਆਂ ਨੂੰ ਰੋਕਣ ਵਾਲੇ ਨੂੰ ਸੋਧਣਾ ਜਾ ਕੁੱਟਣਾ ਹੁਕਮ ਹੈਂ ।ਖਾਲਸਾ ਫੌਜ ਦਾ ਕੰਮ ਹੈ। ਲੇਕਿਨ ਸਿੱਖਾ ਦੇ ਬਚਿਆ ਨੂੰ ਘਰੋਂ ਕਢ ਕਢ ਮਾਰਣ ਵਾਲਿਆਂ ਨੂੰ ਬੀਬੀਆਂ ਦੀ ਇੱਜਤ ਲੁੱਟਣ ਵਾਲਿਆਂ ਨੂੰ ਸੋਧਣਾ ਜਾਂ ਉਨ੍ਹਾਂ ਵਿਰੁੱਧ ਗੁੱਸਾ ਜਾਹਿਰ ਕਰਨਾ ਮਨਮਤ ਹੈ।ਇਹ ਫੌਜ ਦਾ ਕੰਮ ਨਹੀਂ ।
3- ਖਾਲਸਾ ਅਬਿਨਾਸੀ ਰਾਜ ਕਰ ਰਿਹਾ ਹੈ ਭਾਵੇਂ ਸਾਡੇ ਗੁਰੂ ਘਰ ਹਿੰਦੂ ਐਕਟ ਅਧੀਨ ਹਨ । ਸਿੱਖ ਕੇਸਾਧਾਰੀ ਹਿੰਦੂ ਹਨ ਪਰ ਖਾਲਸਾ ਅਬਿਨਾਸੀ ਰਾਜ ਕਰ ਰਿਹਾ ਹੈ । ਕਿਉਂਕਿ ਸਿੱਖ ਕੋਈ ਕੌਮ ਨਹੀਂ ਇਸਦਾ ਧਰਮ ਸਿਰਫ ਸਚ ਹੈਂ ਭਾਵੇ ਇਨ੍ਹਾਂ ਦੇ ਸੈਰਟੀਫਿਕੇਟਾ ਤੇ ਜਾ ਆਈ ਡੀ ਪਰੂਫ਼ ਤੇ ਸਿੱਖ ਧਰਮ ਲਿਖਿਆ ਹੈਂ ਫਿਰ ਵੀ ਸਿੱਖ ਕੋਈ ਧਰਮ ਨਹੀਂ ।

ਜੇ ਸਚ ਵਿਚ ਅਕਾਲ ਪੁਰਖ ਦੀ ਫੌਜ ਜਾਨੀ ਕੀ ਖਾਲਸਾ ਫੋਜ ਅਬਿਨਾਸੀ ਰਾਜ ਕਰ ਰਹੀ ਹੈ ਫਿਰ ਆਪਣੇ ਰਾਜ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਸੰਵਿਧਾਨ ਕਿਉ ਨਹੀ ਲਿਆ ਰਹੇ। ਜਾ ਇਨ੍ਹਾਂ ਦੇ ਰਾਜ ਵਿਚ ਇਨ੍ਹਾਂ ਦੀ ਹੀ ਨਹੀਂ ਚਲਦੀ ਇੰਡੀਆ ਗੋਰਮਿੰਟ ਦੀ ਚਲਦੀ ਹੈ ਤੇ ਦੋ ਇੰਡੀਆ ਗੋਰਮਿੰਟ ਕਰ ਰਹੀ ਙੈ ਉਸ ਨੂੰ ਸਤ ਬਚਨ ਮੰਨ ਕੇ ਜਿਨ੍ਹਾਂ ਇਨ੍ਹਾਂ ਦੇ ਰਾਜ ਦਾ ਸਿਧਾਂਤ ਹੈ।

07/08/2018

ਆਉ ਤੁਹਾਨੂੰ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ। ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ। ਅਸੀਂ ਅਜਿਹੇ ਸ਼ਬਦਾਂ ਅਤੇ ਅਜਿਹੀਆਂ ਗੱਲਾਂ ਦਾ ਖਰੜਾ ਤਿਆਰ ਕਰ ਲਿਆ ਹੈ। ਜਲਦੀ ਹੀ ਇੱਕ ਮੋਟੀ ਕਿਤਾਬ ਛਪਵਾਵਾਂਗੇ। ਤੁਹਾਡੇ ਧਿਆਨ ਵਿੱਚ ਵੀ ਬਹੁਤ ਪੁਰਾਣੇ ਪੰਜਾਬੀ ਦੇ ਸ਼ਬਦ ਹੋਣਗੇ। ਸਾਨੂੰ ਤੁਸੀਂ ਸਾਡੇ ਹੇਠਾਂ ਦਿੱਤੇ ਗਏ ਮੋਬਾਈਲ ਨੰਬਰ ਤੇ ਵੱਟਸ ਐਪ ਕਰਕੇ ਜ਼ਰੂਰ ਦੱਸਣਾ। ਤਾਂ ਕਿ ਅਜਿਹੇ ਅਲੋਪ ਹੋ ਰਹੇ ਸ਼ਬਦਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੰਗ੍ਰਹਿ ਹੋ ਸਕੇ।

ਜੂਤ ਪਤਾਣ - scufle with shoes, ਲੁੱਚ ਘੜਿੱਚੀਆਂ- trickery, ਖੇਖਣ - pretence, ਫੱਫੇਕੁੱਟਣੀ- cunning, ਧਮੱਚੜ -frolic, ਧੂਮਧੜੱਕਾ-bustle, ਐਡਾ -so much of this, ਐਵੇਂ -purposelessly , ਯੱਕੜ ਵੱਢਣਾ- gossip, ਹੱਥ ਪੜੱਥੀ- collectively, ਹਰਲ ਹਰਲ -excited activity, ਹਫੜਾ ਦਫੜੀ - stampede, ਹੱਕਾ ਬੱਕਾ - taken aback, ਰੰਡੀ ਰੋਣਾ- constant whimpering, ਵਿੰਗ ਤੜਿੰਗਾ- crooked, ਵਿਰਲਾ ਵਾਂਝਾ- exceptional, ਲੰਡੀ ਬੁੱਚੀ -every tom, ਲੱਲੂ ਪੰਜੂ- any tom, ਲਾਹ ਪਾਹ ਕਰਨੀ- vituperate, ਮੈਲੀ ਅੱਖ- lascivious look, ਵਲਫੇਰ- pettifogery, ਲਾਗਾਬੰਨਾ-surroundings, ਨਵਾਂ ਨਕੋਰ -brand new, ਗਿੱਦੜ ਭਬਕੀ - bluster, ਕਾਵਾਂ ਰੌਲੀ - clamour, ਕਚਿਆਣ ਆਉਣੀ - feel nausea, ਕੁਰਬਲ ਕੁਰਬਲ ਕਰਨਾ - to mill around, ਕਾਣੋਂ - obliquity, ਖੱਚ ਦੀ ਖੱਚ- meanest of the mean, ਕੁੜ ਕੁੜ ਕਰਨੀ - to cackle, ਫੋਕਾ ਡਰਾਵਾ - bluster, ਮਰਨੇ ਪਰਨੇ- customery social functions, ਖੇਚਲ- inconvenience, ਫਾਨਾ - wedge, ਫਰੋਲਾ ਫਰਾਲੀ - rummage, ਨਿੱਮੋਝੂਣਾ- crest fallen, ਝਕਦੇ ਝਕਦੇ- reluctantly, ਚੁਰੜ ਮੁਰੜ - crumpled, ਕੱਚ ਘਰੜ - ill trained, ਭੰਬਲਭੂਸੇ -bewilderment, ਕਚੀਚੀ ਵੱਟਣੀ - to gnash, ਕਚੂਮਰ ਕੱਢਣਾ - crush thoroughly, ਝੂੰਗਾ -bonus, ਚਿੱਬ ਖੜਿੱਬਾ- crooked, ਚੱਪਾ ਕੁ - just a bit, ਛਾਹ ਵੇਲਾ- break fast time, ਕੋੜਕੂ- odd fellow, ਖੁੰਢ- uneven tree trunk, ਖਰੇਪੜ- scale, ਖੁਤਖੁਤੀ - tickle, ਖਰੀਂਢ -scab, ਤੰਗੜ - Orion's belt, ਘੁਣਖਾਧਾ- worm eaten, ਕੱਖ ਭਰ - very little, ਥੱਬੀ - pile, ਥਹੀ ਲਾਉਣੀ - to pile up, ਦਬਕਾ- verbal threat, ਝੱਟ ਟਪਾਉਣਾ -to scrape a living, ਘਰਕਣਾ - pant, ਅੱਧੋਰਾਣਾ- part worn, ਅੱਧੜਵੰਜਾ-Half naked, ਫਲਾਣਾ- such and such, ਫਲਾਣਾ-ਢਿਮਕਾ-dick or Harry, ਆਹਰ ਪਾਹਰ- arrangements, ਆਂਢਾ ਸਾਂਢਾ -secret alliance, ਉੱਘੜ ਦੁੱਘੜ -helter skelter, ਉਤੋੜਿੱਤੀ-successively, ਉਧੇੜਬੁਣ-perplexity, ਉੂਭੜ ਖਾਭੜ-uneven, ਉੱਭੇ ਸਾਹੀਂ-sobbingly, ਉਰਲ-ਪਰਲ- odds and ends, ਉਰਲਾ ਪਰਲਾ-miscellaneous, ਉੱਲਰਨਾ-to lean, ਉੱਲੂ ਬਾਟਾ-silly, ਓਦਣ-on that day, ਉਵੇਂ-in that way, ਓਹੜ ਪੋਹੜ ਜਾਂ ਜੁਗਾੜ ਕਰਨਾ-unprofessional remedy, ਬੌਂਕੇ ਦਿਹਾੜੇ-hard times, ਬਚਿਆ ਖੁਚਿਆ-leftovers, ਪਾਂ ਪੈਣੀ-suppurate, ਕਿਆਰਾ - plot, ਕੂਚੀ -soft brush, ਟਿੱਬਾ-mound, ਟਿੱਬੀ-small dune, ਟੋਕਰਾ-wicker basket, ਟੋਕਰੀ-frail, ਟੋਕਾ-choper, ਬੱਠਲ- trough, ਚੁਬੱਚਾ-masonary trough, ਟਿੱਲਾ-hillock, ਬਨੇਰਾ -battlement, ਅੱਧ ਪਚੱਧ-nearly half, ਅਰੜਾਉਣਾ- to blubber, ਆਕੜਨਾ- to stifen, ਅਕੜੇਵਾਂ -uppishness, ਢਿੱਡਲ -pot bellied, ਅਕਲ ਦਾ ਅੰਨਾ- muddle headed, ਲੱਠਾ -long cloth, ਘਚੋਲਣਾ - foul up, ਮੱਥਾ ਠਣਕਣਾ -feel suspicion , ਫੌੜੀ -crutch, ਮਸਾਂ ਮਸਾਂ -With great difficulty, ਹਮਾਤੜ- poor me, ਹੰਘਾਲਣਾ- to ringe, ਕਮਲ ਕੁੱਟਣਾ - to act foolishly, ਕਿਰਕਿਰਾ- gritty, ਢਿੱਲੜ - sluggish, ਦਰੜਨਾ - crush, ਨਾਗਾ ਪਾਉਣਾ - omit a routine, ਧੂੰਆਂ ਧਾਰ ਭਾਸ਼ਣ -high flown speech, ਕਾਣੀ ਵੰਡ -mal distribution, ਵਾਂਢੇ ਜਾਣਾ -to go away, ਪੰਡ- bale, ਭਾਂਡਾ ਟੀਂਡਾ - kitchen ware, ਬਰੜਾਉਣਾ -mumble, ਬਿੰਦ ਝੱਟ -a short while, ਬੁੱਕਲ ਮਾਰਨੀ - to wear a wrapper, ਭਸੂੜੀ ਪਾਉਣੀ -to raise trouble, ਝੱਖੜ ਝੋਲਾ- rain storm, ਟਾਵਾਂ ਟੱਲਾ - very few, ਤਾਬੜਤੋੜ -willful force, ਰੇੜਕਾ -a long drown wrangle, ਰੀਂ ਰੀਂ ਕਰਨਾ- whimper, ਰੁੱਗ ਭਰਨਾ -clutch, ਅੱਜ ਭਲਕ -any day now, ਇੱਕਮਿੱਕ -completely united, ਏਦੂੰ -from this, ਸਣੇ- along with, ਨੰਗ ਧੜੰਗਾ - stark naked, ਦਗਦਗ ਕਰਦਾ -glimmering, ਟਿੱਲ ਲਾਉਣਾ -try hard, ਝਾਕਾ ਖੁਲਣਾ- to become familiar, ਟਾਲ-ਮਟੋਲ -dilly dallying, ਘੁਸਮੁਸਾ- dusky, ਘੁੱਪ ਹਨੇਰਾ -pitch dark, ਝਰਨਾਟ- quiver, ਬੁੜਬੁੜਾਹਟ- mumbo-jumbo, ਹਮਾਤੜ ਤੁਮਾਤੜ ਵਰਗੇ - the likes of us, ਜਵਾਂ ਹੌਲੀ- dead slow.

ਇਸ ਤਰਾਂ ਦੇ ਅਨੇਕਾਂ ਹੀ ਸ਼ਬਦ ਅਪਣੀ ਦੇਸੀ ਪਰ ਪਿਆਰੀ ਪੰਜਾਬੀ ਬੋਲੀ ਦੇ ਸ਼ਬਦ ਅੱਜਕਲ ਹੋਰ ਭਾਸ਼ਾਵਾਂ ਦੇ ਪ੍ਰਭਾਵ ਕਰਕੇ ਅਲੋਪ ਹੁੰਦੇ ਜਾ ਰਹੇ ਹਨ। ਜੇ ਤੁਹਾਡੇ ਘਰ ਕਾਨਵੈਂਟ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਹਨ ਤਾਂ ਅਜਿਹੇ ਸ਼ਬਦਾਂ ਦੇ ਉਹਨਾਂ ਤੋਂ ਅਰਥ ਪੁੱਛੋ। ਫਿਰ ਦੇਖਣਾ ਕਿ ਉਹ ਕਿੰਨਿਆਂ ਕੁ ਅਪਣੇ ਖਾਨਦਾਨੀ ਸ਼ਬਦਾਂ ਤੋਂ ਜਾਣੂੰ ਹਨ। ਜੇ ਤੁਸੀਂ ਵੀ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਅਪਣੇ ਬੱਚਿਆਂ ਨੂੰ ਵੀ ਅਜਿਹੇ ਰਵਾਇਤੀ ਤੇ ਅਸਲ ਠੇਠ ਪੰਜਾਬੀ ਦੇ ਸ਼ਬਦ ਜ਼ਰੂਰ ਸਿਖਾਉ। ਅੱਜ ਦੇ ਮਾਡਰਨ ਛੋਟੇ ਬੱਚਿਆਂ ਦੇ ਮੂੰਹੋਂ ਅਪਣੇ ਬਜ਼ੁਰਗਾਂ ਵਾਲੀ ਦੇਸੀ ਪੰਜਾਬੀ ਤੁਹਾਨੂੰ ਵੀ ਬਹੁਤ ਪਿਆਰੀ ਲੱਗੇਗੀ।

ਡਾ ਬਲਰਾਜ ਬੈਂਸ

07/01/2018

ਅਫਗਾਨਿਸਤਾਨ ਵਿਚ 15 ਸਿੱਖਾ ਨੂੰ ਉਸ ਵੇਲੇ ਬੰਬ ਨਾਲ ਉਡਾ ਦਿੱਤਾ ਜਦ ਰਾਸਟਰਪਤੀ ਨੂੰ ਮਿਲਣ ਜਾ ਰਹੇ ਸੀ। ਸ਼ਕ ਤਾਂ ਮੇਰਾ ਵੀ ਉਹੀ ਹੈ ਜੋ ਤੁਹਾਡਾ ਹੈ।

06/30/2018

ਭਾਰਤ ਬਨਾਮ ਪੰਜਾਬ -------☬------- ਤੇ ਉਸ ਨੂੰ ਪਤਾ ਈ ਨਈ ਲੱਗਿਆ ਕਿ ਕਦੋਂ ਉਸ ਦੀ ਅੱਖ ਲੱਗ ਗਈ। ਕਹਿੰਦੇ ਨੇ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਵਿਚ ਚੱਲ ਰਿਹਾ ਹੁੰਦੈ, ਸੁਪਨੇ ਵੀ ਉਸੇ ਨਾਲ ਸਬੰਧਤ ਆਉਂਦੇ ਨੇ। ਬੇਅੰਤ ਨਾਲ ਵੀ ਇਸੇ ਤਰ੍ਹਾਂ ਵਾਪਰਿਆ।

ਉਸ ਦਾ ਸੁਪਨਾਂ ਸ਼ੁਰੂ ਹੋਇਆ,ਇੱਕ ਵੱਡੀ ਅਦਾਲਤ ਵਿਚ ਬਹੁਤ ਵੱਡੀ ਭੀੜ ਜੁੜੀ ਹੋਈ ਹੈ.................., ਸ਼ਾਇਦ ਕੋਈ ਬਹੁਤ ਮਹੱਤਵਪੂਰਨ ਕੇਸ ਹੈ......................,ਕੁਝ ਚਿਰ ਪਿੱਛੋਂ ਇੱਕ ਉੱਚੀ ਆਵਾਜ ਸਾਰਿਆਂ ਦੇ ਕੰਨੀਂ ਪੈਂਦੀ ਹੈ,
“ਭਾਰਤ ਬਨਾਮ ਪੰਜਾਬ”
ਇਹ ਕੇਸ ਹੈ, ਹਿੰਦੋਸਤਾਨੀ ਹਕੂਮਤ ਦਾ ਪੰਜਾਬ ਨਾਲ, ਹਿੰਦੋਸਤਾਨ ਦੀ ਉੱਚ ਅਦਾਲਤ ਹੈ, ਉਸੇ ਦੇ ਵਕੀਲ ਹਨ, ਉਸੇ ਦੇ ਗਵਾਹ, ਪੰਜਾਬ ਤਾਂ ਵਿਚਾਰਾਂ ਪੁਲਸ ਤੇ ਫੌਜ ਦੇ ਵਿਚਕਾਰ ਇਕੱਲਾ ਹੀ ਖਲੋਤਾ ਹੈ, ਕਈ ਸਰਮਾਏਦਾਰ ਸੇਠ ਉਸ ਵਿਚਾਰੇ ਦੀ ਤਰਸਯੋਗ ਹਾਲਤ ਨੂੰ ਮਖੌਲ ਕਰਦੇ ਹੋਏ ਹੱਸ ਕੇ ਲੰਘਦੇ ਹਨ, ਪਰ ਪੰਜਾਬ ਵਿਚਾਰਾ ਚੁੱਪ ਚਾਪ ਦੁਸ਼ਮਨਾਂ ਵਿਚ ਘਿਰਿਆ ਖੜਾ ਹੈ, ਕਾਫੀ ਦੇਰ ਉਸ ਨੂੰ ਧੁੱਪੇ ਖੜਾ ਰੱਖਿਆ ਜਾਂਦਾ ਹੈ ਤੇ ਜਦ ਵਿਚਾਰਾ ਪਾਣੀ ਮੰਗਦਾ ਹੈ ਤਾਂ ਇੱਕ ਜ਼ੋਰਦਾਰ ਬੈਂਤ ਉਸ ਦੀਆਂ ਪਿੰਜਣੀਆਂ ‘ਤੇ ਵੱਜਦੀ ਹੈ ਤੇ ਨਾਲ ਹੀ ਨਿਹੋਰਾ ਵੀ ਵੱਜਦਾ ਹੈ,“ਸਾਲਾ ਪਾਣੀ ਦਾ, ਓਦੋਂ ਤਾਂ ਕਹਿੰਦਾ ਸੀ ਸਾਡੇ ਕੋਲ ਆਪਣੇ ਲਈ ਪਾਣੀ ਥੋੜੈ, ਤੇ ਹੁਣ ਸਾਥੋਂ ਭਾਲਦੈ ਸ਼ਕੰਜਵੀ, ਕੋਈ ਨੀ ਪੁਤ ਲਗਾਉਣੈ ਆਂ ਤੇਰੇ ਮੂੰਹ ਨੂੰ ਟੂਟੀ, ਤੂੰ ਵੀ ਕੀ ਯਾਦ ਰੱਖੇਂਗਾ”ਤੇ ਵਿਚਾਰਾ ਪੰਜਾਬ, ਥੱਕ ਕੇ ਧਰਤੀ ‘ਤੇ ਡਿੱਗ ਪੈਂਦੈ। ਡਿੱਗੇ ਪਏ ‘ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ ਜਾਂਦੈ,“ਖੜਾ ਹੋ ਚੁੱਪ ਕਰਕੇ, ਇਉਂ ਬੈਠ ਗਿਐ ਜਿਵੇਂ ਸਹੁਰੀਂ ਆਇਆ ਹੋਵੇ”ਸਰਕਾਰੀ ਪੱਖ ਦੀ ਧੋਤੀ, ਜਨੇਊ, ਟਿੱਕਾ ਤੇ ਬੋਦੀ ਟਹਿਕ ਰਹੇ ਹਨ ਤੇ ਦੂਜੇ ਪਾਸੇ ਕਮਜ਼ੋਰ ਜਿਹਾ, ਖਿੱਲਰੇ ਕੇਸ ਦਾਹੜੀ ਵਾਲਾ ਵਿਚਾਰਾ ਪੰਜਾਬ, ਜਿਸਦੇ ਹੱਥ ਉਸਦੀ ਆਪਣੀ ਪੱਗ ਨਾਲ ਬੰਨ੍ਹੇ ਹੋਏ ਨੇ, ਨਿਰਬਲ ਹੋਇਆ ਖੜਾ ਹੈ।‘ਵਾਜ ਪੈਂਦੀ ਹੈ,‘ਪੰਜਾਬ ਹਾਜਰ ਹੋ’ਤੇ ਇਸ ਵਿਚਾਰੇ ਨੂੰ ਘੜੀਸ ਕੇ ਕਟਿਹਰੇ ਵਿਚ ਲਿਆ ਖੜਾ ਕੀਤਾ ਜਾਂਦੈ,ਜੱਜ ਇਸ ਦੀ ਹਾਲਤ ਵੇਖ ਕੇ ਮੁਸ਼ਕੜੀਏਂ ਹੱਸਦੈ, ਉਸ ਨੂੰ ਪਤਾ ਹੈ ਕਿ ਕੇਸ ਕੀ ਹੈ ਪਰ ਸਵਾਦ ਲੈਣ ਲਈ ਪੁਛਦਾ ਹੈ,“ਕੀ ਦੋਸ਼ ਹਨ ਇਸ ‘ਤੇ”ਆਵਾਜ ਆਉਂਦੀ ਹੈ,“ਦੇਸ਼ ਧਰੋਹ, ਅੱਤਵਾਦੀ ਕਾਰਵਾਈਆਂ, ਗਵਾਂਢੀਆਂ ਨੂੰ ਪਾਣੀ ਦੇਣ ਤੋਂ ਇਨਕਾਰ, ਕਰਜਾ ਨਾ ਮੋੜਨਾ.....”“ਹੂੰ, ਬੜੇ ਸੰਗੀਨ ਜ਼ੁਰਮ ਹਨ, ਕਾਰਵਾਈ ਸ਼ੁਰੂ ਕੀਤੀ ਜਾਏ” ਜੱਜ ਨੇ ਹੁਕਮ ਸੁਣਾਇਆ।ਸਰਕਾਰੀ ਵਕੀਲ ਉੱਠ ਕੇ ਬੋਲਣਾ ਸ਼ੁਰੂ ਕਰਦਾ ਹੈ,
“ਜੱਜ ਸਾਹਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਭੋਲਾ ਜਿਹਾ ਬਣ ਕੇ ਖਲੋਤਾ ਇਹ ਮੁਜ਼ਰਮ ਅਸਲ ਵਿਚ ਬਹੁਤ ਖ਼ਤਰਨਾਕ ਅਪਰਾਧੀ ਹੈ। ਇਸ ਦੇ ਦੋਸ਼ ਨਾ ਕਾਬਲੇ ਮੁਆਫੀ ਹਨ। ਇਸ ਨੇ ਦੇਸ਼ ਨਾਲ ਬਹੁਤ ਧੋਖੇ ਕੀਤੇ ਹਨ, ਅਨੇਕਾਂ ਅੱਤਵਾਦੀ ਕਾਰਵਾਈਆਂ ਵਿਚ ਇਸ ਦੀ ਸਿੱਧੀ ਸ਼ਮੂਲੀਅਤ ਰਹੀ ਹੈ, ਪਰ ਕਦੇ ਵੀ ਇਸ ਨੂੰ ਸਖ਼ਤ ਸਜਾ ਨਹੀਂ ਦਿੱਤੀ ਗਈ, ਜਿਸ ਕਰਕੇ ਇਸਦੀ ਹਿੰਮਤ ਹੋਰ ਵਧਦੀ ਗਈ। ਇਹ ਪਹਿਲਾਂ ਕੇਂਦਰ ਤੋਂ ਮੰਗਾਂ ਮੰਗਦੈ ਤੇ ਜੇ ਪੂਰੀਆਂ ਨਾ ਹੋਣ ਤਾਂ ਬੰਬ ਧਮਾਕੇ ਕਰਨ ਤੋਂ ਗੁਰੇਜ ਨਹੀਂ ਕਰਦਾ........................, ਤੇ ਜੱਜ ਸਾਹਬ, ਇਸ ਦੀਆਂ ਮੰਗਾਂ ਹਨ ਕਿ ਮੁੱਕਣ ਦਾ ਨਾਮ ਹੀ ਨਹੀਂ ਲੈਂਦੀਆਂ, ਕਦੇ ਇਸ ਨੂੰ ਉੱਤਰ ਭਾਰਤ ਵਿਚ ਆਜ਼ਾਦ ਖਿੱਤਾ ਚਾਹੀਦੈ, ਕਦੇ ਪੰਜਾਬੀ ਸੂਬਾ ਚਾਹੀਦੈ, ਕਦੇ ਇਹ ਕਹਿੰਦੈ ਕਿ ਪਾਣੀ ‘ਤੇ ਸਿਰਫ ਮੇਰਾ ਹੱਕ ਐ, ਜਿਵੇਂ ਨਾਨਕਿਆਂ ਤੋਂ ਲਿਆਇਆ ਹੋਵੇ, ਕਦੇ ਇਹ ਪੰਜਾਬੀ ਬੋਲਦੇ ਇਲਾਕੇ ਚਾਹੁੰਦੈ, ਕਦੇ ਚੰਡੀਗੜ੍ਹ ਮੰਗਦੈ, ਕਦੇ ਗੱਡੀਆਂ ਦੇ ਨਾਮ ਗੁਰਦੁਆਰਿਆਂ ‘ਤੇ, ਕਦੇ ਟ੍ਰਾਸਮੀਟਰ, ਕਦੇ ਪਵਿੱਤਰ ਸ਼ਹਿਰ, ਕਦੇ....................., ਕਦੇ..........................., ਕਦੇ.....................”
ਸਰਕਾਰੀ ਵਕੀਲ ਲਗਾਤਾਰ ਬੋਲ ਰਿਹੈ, ਚੀਕ ਚੀਕ ਕੇ, ਪਰ ਪੰਜਾਬ ਵਿਚਾਰਾ ਚੁੱਪ ਚਾਪ ਖਲੋਤਾ ਹੈ। ਉਸ ਦੀਆਂ ਲੱਤਾਂ ਵਿਚ ਵੀ ਹੁਣ ਉਹ ਜਾਨ ਨਹੀਂ ਰਹੀ, ਥੱਕਿਆ ਹੋਇਆ ਕਦੇ ਸੱਜੀ ਲੱਤ ‘ਤੇ ਭਾਰ ਪਾਉਂਦੈ ਤੇ ਕਦੇ ਖੱਬੀ ‘ਤੇ। ਕਦੇ ਕਦੇ ਉਹ ਵਕੀਲ ਦੀਆਂ ਗੱਲਾਂ ਸੁਣ ਕੇ ਮਾੜਾ ਜਿਹਾ ਹੱਸ ਵੀ ਪੈਂਦੈ, ਜਿਵੇਂ ਉਸ ਨੂੰ ਲੱਗ ਰਿਹਾ ਹੋਵੇ ਕਿ ਬਾਹਮਣ ਸਾਲੇ ਝੂਠ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ ਨੇ, ‘ਡਾਹਢੇ ਦਾ ਸੱਤੀਂ ਵੀਹੀਂ ਸੌ’
ਓਧਰ ਸਰਕਾਰੀ ਵਕੀਲ ਬੇਰੋਕ ਬੋਲ ਰਿਹੈ, “ਤੇ ਜੱਜ ਸਾਹਬ, ਜੇ ਅਸੀਂ (ਹੁਣ ਉਹ ਕੇਂਦਰ ਦੀ ਥਾਂ ‘ਤੇ ਅਸੀਂ ਕਹਿਣ ਲੱਗ ਪੈਂਦੈ) ਅੱਗੋਂ ਜਵਾਬ ਦੇ ਦੇਈਏ ਕਿ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤਾਂ ਇਹ ਅੱਤਵਾਦੀ ਜੰਮਣੇ ਸ਼ੁਰੂ ਕਰ ਦਿੰਦੈ, ਜਿਹੜੇ ਸਾਡੇ ਨਾਲ ਸਿੱਧੀ ਟੱਕਰ ਲੈਂਦੇ ਨੇ। ਭਿੰਡਰਾਂਵਾਲਾ, ਤਲਵਿੰਦਰ ਸਿਹੁੰ, ਬੁਧ ਸਿੰਘ ਵਾਲਾ, ਤੂਫਾਨ ਸਿੰਘ, ਅਨੋਖ ਸਿੰਘ, ਸੁਖਦੇਵ ਬੱਬਰ, ਜਗਤਾਰ ਸਿੰਘ ਬੱਬਰ (ਹਾਵਰਾ) ਇਸ ਦੇ ਪੈਦਾ ਕੀਤੇ ਖ਼ਤਰਨਾਕ ਅੱਤਵਾਦੀਆਂ ਵਿਚੋਂ ਕੁਝ ਕੁ ਹਨ। ਇਹਨਾਂ ਅੱਤਵਾਦੀਆਂ ਨੇ ਇੱਕ ਵਾਰ ਤਾਂ ਪੂਰੇ ਹਿੰਦੋਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਡੇ ਹਜ਼ਾਰਾਂ ਦੇਸ਼ ਭਗਤ ਫੌਜੀ ਤੇ ਪੁਲਸ ਦੇ ਜਵਾਨ ਸ਼ਹੀਦ ਕਰ ਦਿੱਤੇ ਇਹਨਾਂ ਦੇਸ਼ ਧ੍ਰੋਹੀਆਂ ਨੇ, ਕਰੋੜਾਂ ਦੀ ਸੰਪਤੀ ਉਜਾੜ ਦਿੱਤੀ......................, ਓਸ ਸਭ ਦਾ ਜ਼ਿੰਮੇਵਾਰ ਵੀ ਇਹੀ ਐ ਜੱਜ ਸਾਹਬ, ਓਸ ਨੁਕਸਾਨ ਦੀ ਭਰਪਾਈ ਵੀ ਇਸੇ ਤੋਂ ਕਰਵਾਉਣੀ ਚਾਹੀਦੀ ਐ................., ਮੇਰੀ ਇਹੀ ਅਪੀਲ ਐ ਜੱਜ ਸਾਹਬ ਕਿ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਇਸ ਦੀਆਂ ਪੁਸ਼ਤਾਂ ਵੀ ਯਾਦ ਰੱਖਣ ਕਿ ਹਿੰਦੋਸਤਾਨ ਨਾਲ ਟੱਕਰ ਲੈਣ ਵਾਲੇ ਦਾ ਹਸ਼ਰ ਕੀ ਹੁੰਦੈ..................”
ਕੁਝ ਦੇਰ ਚੁੱਪ ਰਹਿਣ ਪਿੱਛੋਂ ਸਰਕਾਰੀ ਵਕੀਲ ਮੁੜ ਬੋਲਦਾ ਹੈ, “ਜੱਜ ਸਾਹਬ, ਹੁਣ ਮੈਂ ਕੁਝ ਐਸੇ ਗਵਾਹ ਪੇਸ਼ ਕਰਨ ਦੀ ਇਜਾਜਤ ਚਾਹਾਂਗਾ, ਜਿਹੜੇ ਏਸ ਅਪਰਾਧੀ ਦੇ ਜ਼ੁਲਮਾਂ ਤੋਂ ਪੀੜਤ ਹਨ”“ਇਜਾਜਤ ਹੈ”
“ਸ਼ੁਕਰੀਆ ਜੱਜ ਸਾਹਬ, ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗਾ ਗਾਂਧੀ ਪਰਿਵਾਰ ਨੂੰ”“ਮੋਨੀਆਂ ਗਾਂਧੀ ਹਾਜ਼ਰ ਹੋ...................” ਅਵਾਜ ਪੈਂਦੀ ਹੈ ਤੇ ਮੋਨੀਆਂ ਗਾਂਧੀ ਨੱਕ ਉੱਤੇ ਕੱਪੜਾ ਰੱਖ ਕੇ ਪੰਜਾਬ ਕੋਲੋਂ ਲੰਘਦੀ ਹੈ ਤੇ ਦੂਜੇ ਕਟਹਿਰੇ ਵਿਚ ਜਾ ਖੜਦੀ ਹੈ। ਵਕੀਲ ਬੋਲਣਾ ਸ਼ੁਰੂ ਕਰਦਾ ਹੈ,“ਹਾਂ ਜੀ ਮੋਨੀਆਂ ਜੀ, ਕੀ ਤੁਸੀਂ ਸਾਹਮਣੇ ਖੜੇ ਏਸ ਸਖ਼ਸ਼ ਨੂੰ ਪਛਾਣਦੇ ਹੋ”“ਜੀ ਹਾਂ, ਇਸ ਕਾਤਲ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ” “ਕੀ ਤੁਸੀ ਇਸ ਬਾਰੇ ਜਰਾ ਖੁੱਲ ਕੇ ਦੱਸੋਗੇ”
“ਜੀ ਹਾਂ, ਕਿਉਂ ਨਹੀਂ, ਮੇਰੇ ਨਾਨਾ ਸਹੁਰਾ ਜੀ ਨੇ ਆਜ਼ਾਦੀ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਐਵੇਂ ਹੀ ਕਹਿ ਦਿੱਤਾ ਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ ਤੇ ਇਸ ਬੁੱਧੂ ਨੇ ਉਸ ਲਾਰੇ ਨੂੰ ਸੱਚ ਸਮਝ ਲਿਆ, ਆਜ਼ਾਦੀ ਪਿੱਛੋਂ ਲੱਗ ਪਿਆ ਜਾਨ ਖਾਣ, ਸਾਨੂੰ ਅਜਾਦ ਖਿੱਤਾ ਦਿਓ........., ਆਪਣੇ ਵਾਅਦੇ ਪੂਰੇ ਕਰੋ.................., ਨਹਿਰੂ ਜੀ ਨੇ ਬਥੇਰਾ ਸਮਝਾਇਆ ਕਿ ਮੈਂ ਤਾਂ ਐਵੇਂ ਹਾਸੇ ਵਿਚ ਹੀ ਕਿਹਾ ਸੀ ਤੇ ਤੁਸੀਂ ਪੱਕੇ ਹੀ ਹੋ ਗਏ, ਐਵੇਂ ਜਵਾਕਾਂ ਵਾਲੀ ਜਿਦ ਨਾ ਕਰੋ, ਜਾ ਕੇ ਖੇਤਾਂ ਵਿਚ ਕੰਮ ਕਰੋ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਓ, ਹੁਣ ਹਾਲਾਤ ਬਦਲ ਗਏ ਨੇ। ਪਰ ਇਹ ਸਿਰ ਹੀ ਚੜ ਗਏ ਤੇ ਲੱਗ ਪਏ ਰੌਲਾ ਪਾਉਣ, ਤੇ ਅੱਕੇ ਅਕਾਏ ਪਟੇਲ ਜੀ ਨੇ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿ ਦਿੱਤਾ, ਹੁਣ ਤੁਸੀਂ ਦੱਸੋ ਜੱਜ ਸਾਹਬ ਜੇ ਇਹ ਜ਼ਰਾਇਮ ਪੇਸ਼ਾ ਨਹੀਂ ਤਾਂ ਕੌਣ ਹਨ। ਖ਼ੈਰ...................., ਫੇਰ ਪਿੱਛੋਂ ਇਹਨਾਂ ਨੇ ਭਾਸ਼ਾ ਦੇ ਅਧਾਰ ‘ਤੇ ਸਾਡੇ ਦੁਆਰਾ ਸੂਬਿਆਂ ਦੀ ਕੀਤੀ ਵੰਡ ਵੇਲੇ ਵੀ ਬਥੇਰਾ ਖੌਰੂ ਪੱਟਿਆ.................., ਐਮਰਜੈਂਸੀ ਵੇਲੇ ਮੇਰੀ ਸੱਸ ਦਾ ਡਟ ਕੇ ਵਿਰੋਧ ਕੀਤਾ..............., ਹੁਸ ਇਹਨਾਂ ਸਭ ਗੁਨਾਹਾਂ ਦੀ ਸਜ਼ਾ ਤਾਂ ਇਨ੍ਹਾਂ ਨੂੰ ਮਿਲਣੀ ਹੀ ਸੀ ਨਾ ਜੱਜ ਸਾਹਬ, ਸੋ ਅਪਰੇਸ਼ਨ ਕਰਨਾ ਪਿਆ, ‘ਨੀਲਾ ਤਾਰਾ’ ਤੇ ਇਨ੍ਹਾਂ ਦੀਆਂ ਨੀਲੀਆਂ ਪੱਗਾਂ ਮਿੱਟੀ ਵਿਚ ਰੋਲ ਕੇ ਚੰਗਾ ਸਬਕ ਸਿਖਾਇਆ ਗਿਆ, ਪਰ ਇਹ ਟਿਕਣ ਵਾਲੇ ਕਿੱਥੇ ਸਨ, ਇਹਨਾਂ ਜ਼ਾਲਮਾਂ ਨੇ ਮੇਰੀ ਸਤਿਕਾਰਯੋਗ ਸੱਸ ਤੇ ਓਸ ਵੇਲੇ ਦੀ ਪ੍ਰਧਾਨ ਮੰਤਰੀ ਦਾ ਸਾਡੇ ਘਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਤੇ ਚੁੱਪ ਨਹੀਂ ਬੈਠਿਆ ਜਾ ਸਕਦਾ ਸੀ, ਇਸ ਲਈ ਮੇਰੇ ਪਤੀ ਦੇ ਕਹਿਣ ‘ਤੇ ਤਿੰਨ ਦਿਨ ਲਗਾਤਾਰ ਇਹਨਾਂ ਨੂੰ ਵੱਢਿਆ, ਟੁੱਕਿਆ, ਲੁੱਟਿਆ ਤੇ ਫੂਕਿਆ ਗਿਆ। ਤੁਹਾਨੂੰ ਵੀ ਪਤਾ ਈ ਐ ਜੱਜ ਸਾਹਬ ਕਿਵੇਂ ਅਦਾਲਤਾਂ ਨੂੰ ਵੀ ਜਿੰਦਰੇ ਮਾਰ ਦਿੱਤੇ ਗਏ ਸਨ ਤੇ ਕਨੂੰਨ ਨੂੰ ਵੀ ਕੁਝ ਦਿਨ ਦੀ ਛੁੱਟੀ ਦੇ ਦਿੱਤੀ ਗਈ ਸੀ, ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾ ਸਕੇ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ ਕੀਤਾ, ਪਰ ਦੇਸ਼ ਨੂੰ ਬਹੁਤ ਨੁਕਸਾਨ ਪੁਚਾਇਆ। ਮੇਰੀ ਤਾਂ ਇਹੀ ਬੇਨਤੀ ਹੈ ਜੱਜ ਸਾਹਬ ਕਿ ਇਸ ਜ਼ਾਲਮ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ” ਏਨਾ ਕਹਿ ਕੇ ਮੋਨੀਆਂ ਗਾਂਧੀ ਚੁੱਪ ਹੋ ਗਈ ਤੇ ਸਰਕਾਰੀ ਵਕੀਲ ਨੇ ਕਿਹਾ, “ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋ”ਓਧਰ ਪੰਜਾਬ ਵਿਚਾਰਾ ਖੜਾ-ਖੜਾ ਥੱਕ ਚੁੱਕਾ ਸੀ ਤੇ ਜਦੋਂ ਓਹ ਬੈਠਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਸ਼ੂਕਦੀ ਡਾਂਗ ਉਸਦੇ ਮੌਰਾਂ ਵਿਚ ਵੱਜਦੀ।
ਵਕੀਲ ਨੇ ਮੁੜ ਬੋਲਣਾ ਸ਼ੁਰੂ ਕੀਤਾ, “ਜੱਜ ਸਾਹਬ ਹੁਣ ਮੈਂ ਜਲੰਧਰ ਦੇ ਮਸ਼ਹੂਰ ਦੇਸ਼ ਭਗਤ ਲਾਲਾ ਪਰਿਵਾਰ ਵਿਚੋਂ ਕਿਸੇ ਨੂੰ ਬੁਲਾਉਣਾ ਚਾਹਾਂਗਾ”“ਲਾਲਾ ਅਜੇ ਵਲਦ ਲਾਲਾ ਭਗਤ ਨਰਾਇਣ ਹਾਜਰ ਹੋ.....................”
ਇੱਕ ਲਿਸ਼ਕਿਆ ਪੁਸ਼ਕਿਆ ਲਾਲਾ ਕਟਹਿਰੇ ਵਿਚ ਆਣ ਖੜਦਾ ਹੈ,
“ਹਾਂ ਜੀ, ਅਜੇ ਜੀ, ਤੁਸੀਂ ਇਸ ਮੁਜ਼ਰਿਮ ਬਾਰੇ ਕੀ ਕਹਿਣਾ ਚਾਹੋਂਗੇ” ਵਕੀਲ ਨੇ ਲਾਲੇ ਨੂੰ ਸਵਾਲ ਕੀਤਾ।“ਜੱਜ ਸਾਹਬ, ਮੇਰੇ ਪਿਤਾ ਜੀ ਥੋੜਾ ਜਿਹਾ ਇਸ ਵਿਰੁੱਧ ਤੇ ਏਹਨਾਂ ਦੇ ਗੁਰੂ ਵਿਰੁੱਧ ਕੀ ਬੋਲੇ, ਇਹਨਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ, ਸਾਡੇ ਪਰਿਵਾਰ ਦੇ ਦੋ ਮੈਂਬਰ ਇਹਨਾਂ ਨੇ ਮਾਰੇ, ਪਹਿਲਾਂ, ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਭਲੇ ਪੁਰਸ਼ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਨੂੰ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਗੋਲੀਆਂ ਨਾਲ ਛਲਣੀ ਕੀਤਾ। ਇਸ ਦੇ ਹੱਥ ਬਹੁਤ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਨੇ ਜੱਜ ਸਾਹਬ। ਪ੍ਰਧਾਨ ਮੰਤਰੀ, ਫੌਜ ਦੇ ਮੁਖੀ ਵੈਦਯਾ ਜੀ, ਕਈ ਦੇਸ਼ ਭਗਤ ਕਾਂਗਰਸੀ ਨੇਤਾ, ਕਈ ਸੂਰਮੇ ਪੁਲਸ ਅਫਸਰ ਇਹਨਾਂ ਨੇ ਚੁਣ ਚੁਣ ਕੇ ਮਾਰੇ, ਤੇ ਵਿਚਾਰੇ ਭੱਦਰ ਪੁਰਸ਼ ਬੇਅੰਤ ਸਿੰਘ ਦੇ ਸਰੀਰ ਦਾ ਤਾਂ ਇਹਨਾਂ ਨੇ ਕੋਈ ਟੁਕੜਾ ਵੀ ਨਹੀਂ ਲੱਭਣ ਦਿੱਤਾ, ਪਰ ਸ਼ਹੀਦ ਹੋਣ ਤੋਂ ਪਹਿਲਾਂ ਬੇਅੰਤ ਸਿੰਘ ਨੇ ਇਸ ਨੂੰ ਤੇ ਇਸਦੇ ਅੱਤਵਾਦੀ ਪੁੱਤਰਾਂ ਨੂੰ ਚੰਗਾ ਸਬਕ ਸਿਖਾਇਆ ਸੀ, ਗਿੱਲ ਸਾਹਬ ਨਾਲ ਰਲ ਕੇ। ਅੰਤ ਵਿਚ ਜੱਜ ਸਾਹਬ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਹ ਜ਼ਾਲਮ ਪੰਜਾਬ, ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਸਾਰੇ ਸੰਗੀਨ ਜ਼ੁਲਮਾਂ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ”
ਬੇਅੰਤ ਦਾ ਸੁੱਤੇ ਪਏ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਸੀ ਤੇ ਉਸਨੇ ਦੋਹੇਂ ਹੱਥਾਂ ਦੀਆਂ ਘੁੱਟ ਕੇ ਮੁੱਠੀਆਂ ਮੀਚੀਆਂ ਹੋਈਆਂ ਸਨ, ਲਗਦਾ ਸੀ ਜਿਵੇਂ ਉਸ ਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਉਹ ਇਹਨਾਂ ਸਾਰਿਆਂ ਦੇ ਮੂੰਹ ਭੰਨ ਦੇਣੇ ਚਾਹੁੰਦਾ ਹੋਵੇ, ਖੈਰ........... ਸੁਪਨਾ ਜਾਰੀ ਰਿਹਾ,ਲਾਲੇ ਦੇ ਮੁੰਡੇ ਦੀ ਗਵਾਹੀ ਤੋਂ ਬਾਅਦ ਵਕੀਲ ਹੋਰ ਗਵਾਹ ਸੱਦਣ ਲੱਗਦੈ, “ਜੱਜ ਸਾਹਬ, ਹੁਣ ਮੈਂ ਸ਼ਹੀਦ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ...................” ਪਰ ਉਸਦੀ ਗੱਲ ਵਿਚੇ ਟੋਕ ਕੇ ਜੱਜ ਬੋਲਦਾ ਹੈ,“ਵਕੀਲ ਸਾਹਬ ਬਹੁਤੇ ਗਵਾਹ ਪੇਸ਼ ਕਰਨ ਦੀ ਲੋੜ ਨਹੀਂ, ਇਸ ‘ਤੇ ਲੱਗੇ ਸਾਰੇ ਆਰੋਪ ਸਾਬਤ ਹੋ ਚੁੱਕੇ ਹਨ, ਸਾਨੂੰ ਬਹੁਤਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ, ਇਸ ਤੋਂ ਪਹਿਲਾਂ ਕਿ ਕੋਈ ਅੰਤਰਰਾਸ਼ਟਰੀ ਦਬਾਅ ਪਵੇ, ਸਾਨੂੰ ਇਸਨੂੰ ਸਜਾ ਦੇ ਦੇਣੀ ਚਾਹੀਦੀ ਹੈ.................., ਪਰ ਪਹਿਲਾਂ ਇਸ ਦਾ ਪੱਖ ਵੀ ਸੁਣ ਲਈਏ”
ਜੱਜ ਪੰਜਾਬ ਵੱਲ ਵੇਖ ਕੇ ਕਹਿੰਦਾ ਹੈ, “ਹਾਂ ਬਈ, ਤੇਰਾ ਕੋਈ ਵਕੀਲ ਹੈ”“ਨਹੀਂ” ਜਵਾਬ ਆਇਆ, “ਵਕੀਲ ਨੂੰ ਫੀਸ ਦੇ ਰੂਪ ਵਿਚ ਦੇਣ ਲਈ ਮੇਰੇ ਕੋਲ ਕੁਝ ਨਹੀਂ, ਸਭ ਕੁਝ ਲੁੱਟਿਆ ਜਾ ਚੁੱਕੈ”“ਫੇਰ ਤੇਰਾ ਕੇਸ ਕੌਣ ਲੜੇਗਾ”
“ਕਿਉਂ ਐਵੇਂ ਮੋਮੋਠਗਣੀਆਂ ਕਰਦੇ ਹੋ, ਕੀ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਮੈਂ ਬਿਲਕੁਲ ਬੇਕਸੂਰ ਹਾਂ ਤੇ ਅਸਲ ਦੋਸ਼ੀ ਭਾਰਤ ਹੈ ਤਾਂ ਕੀ ਤੁਸੀਂ ਭਾਰਤ ਨੂੰ ਫਾਹੇ ਲਾ ਦਿਓਗੇ”“ਐਵੇਂ ਯਬਲੀਆਂ ਨਾ ਮਾਰ, ਜੇ ਆਪਣੀ ਸਫਾਈ ਵਿਚ ਕੁਝ ਕਹਿਣਾ ਹੈ ਤਾਂ ਬੋਲ”
“ਰਹਿਣਦਿਓ, ਰਹਿਣਦਿਓ, ਮੈਨੂੰ ਬੋਲਣ ਦਾ ਸਮਾਂ ਨਾ ਦਿਓ, ਜੇ ਮੈਂ ਬੋਲਣ ਲੱਗ ਪਿਆ ਤਾਂ ਥੋਡੀ ਸਾਰਿਆਂ ਦੀ ਬੋਲਤੀ ਬੰਦ ਹੋ ਜਾਊ” ਡਿੱਗਦਾ ਜਾ ਰਿਹਾ ਪੰਜਾਬ, ਇਹਨਾਂ ਨੂੰ ਜਵਾਬ ਦੇਣ ਲਈ ਮੁੜ ਉੱਠ ਖਲੋਤਾ ਸੀ।“ਤੂੰ ਬੋਲ ਲੈ ਜੋ ਬੋਲਣੈ, ਨਹੀਂ ਤਾਂ ਮੁੜਕੇ ਰੌਲਾ ਪਾਏਂਗਾ ਕਿ ਭਾਰਤ ਫਿਰਕੂ ਹੈ ਤੇ ਏਥੇ ਕਿਸੇ ਗ਼ੈਰ ਹਿੰਦੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ” ਜੱਜ ਨੇ ਕੱਛਾਂ ਵਿਚੋਂ ਹੱਸਦੇ ਹੋਏ ਕਿਹਾ, ਉਸਨੂੰ ਪਤਾ ਸੀ ਕਿ ਇਸ ਨੂੰ ਫਾਹੇ ਤਾਂ ਲਾ ਹੀ ਦੇਣਾ ਹੈ, ਚਾਹੇ ਕੁਝ ਵੀ ਬੋਲੇ।“ਜੇ ਇਹੀ ਗੱਲ ਹੈ ਤਾਂ ਸੁਣੋ, ਹੁਣ ਆਪਣੀ ਥਾਂ ਛੱਡ ਕੇ ਨਾ ਭੱਜਿਓ, ਤੁਸੀਂ ਜੋ ਦੋਸ਼ ਮੇਰੇ ‘ਤੇ ਲਾਏ ਐ, ਸਭ ਦਾ ਇੱਕ ਇੱਕ ਕਰਕੇ ਜਵਾਬ ਦਿਊਂ,
ਪਹਿਲਾ, ਦੇਸ਼ ਧ੍ਰੋਹ ਤੇ ਅੱਤਵਾਦੀ ਕਾਰਵਾਈਆਂ,‘ਕਿੰਨੀ ਕੁ ਦੇਰ ਮਿੱਟੀ ਖਾਮੋਸ਼ ਰਹਿ ਸਕੇਗੀ,ਕਿੰਨਾ ਕੁ ਚਿਰ ਰਹੇਗਾ ਖਾਮੋਸ਼ ਖੂਨ ਮੇਰਾ’ਧਿਆਨ ਨਾਲ ਸੁਣਿਓਂ, ਅੱਤਵਾਦੀ ਕੌਣ ਹੈ,
ਦੇਸ਼ ਦੀ ਵੰਡ ਤੁਸੀਂ ਫਿਰਕੂ ਬੀਜ, ਬੀਜ ਕੇ ਜਾਣ ਬੁੱਝ ਕੇ ਕਰਵਾਈ, ਯਾਦ ਹੈ ਸਾਧੂ ਦਯਾਨੰਦ ਦੁਆਰਾ ਪੰਜਾਬ ਦੀ ਧਰਤੀ ‘ਤੇ ਉਗਲੱਛਿਆ ਗਿਆ ਜ਼ਹਿਰ, ਜਿਸ ਨੇ ਬਟਵਾਰੇ ਦੀ ਨੀਂਹ ਰੱਖੀ................., ਤੁਸੀਂ ਸਿਖਾਂ ਤੇ ਮੁਸਲਮਾਨਾਂ ਨੂੰ ਕਤਲ ਕਰਨਾ ਚਾਹੁੰਦੇ ਸੀ, ਹਾਂ ਤੁਹਾਡੇ ਹਿੰਦੂ ਭਰਾ ਵੀ ਬਹੁਤ ਮਾਰੇ ਗਏ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ................... ਤੁਸੀਂ ਤਾਂ ਆਪਣੇ ਵਿਰੋਧੀ ਨੂੰ ਖਤਮ ਕਰਨ ਲਈ ਆਪਣੇ ਪੁੱਤ ਭਤੀਜੇ ਦੀ ਜਾਨ ਦੀ ਪ੍ਰਵਾਹ ਨਹੀਂ ਵੀ ਕਰਦੇ............... ਚੇਤੇ ਹੋਵੇਗਾ ਕੰਵਰ ਨੌਨਿਹਾਲ ਸਿੰਘ ਨਾਲ ਤੁਰਿਆ ਆਉਂਦਾ ਡੋਗਰੇ ਧਿਆਨ ਸਿਹੁੰ ਦਾ ਪੁੱਤ.................., ਤੁਸੀਂ ਉਸਨੂੰ ਬਚਾ ਸਕਦੇ ਸੀ ਜੇ ਪੜਛੱਤੀ ਨਾ ਸੁੱਟਦੇ, ਪਰ ਫੇਰ ਕੰਵਰ ਵੀ ਬਚ ਜਾਣਾ ਸੀ....................., ਤੇ ਤੁਸੀਂ ਫੈਸਲਾ ਕੀਤਾ ‘ਆਪਣਾ ਪੁੱਤ ਮਰਦਾ ਹੈ ਤਾਂ ਮਰਨ ਦਿਓ ਪਰ ਕੰਵਰ ਕਿਸੇ ਹਾਲਤ ਵਿਚ ਬਚਣਾ ਨਹੀਂ ਚਾਹੀਦਾ।
ਪਾਕਿਸਤਾਨ ‘ਚੋਂ ਉੱਜੜ ਕੇ ਆਏ ਮੇਰੇ ਪੁੱਤਰਾਂ ਨੂੰ ਤੁਸੀਂ ਦੂਰ ਦੁਰਾਡੇ ਖਿਲਾਰ ਦਿੱਤਾ ਕਿ ਕਿਤੇ ਇਹ ‘ਕੱਠੇ ਨਾ ਹੋ ਜਾਣ, ਅਮਨ ਦੇ ਰਾਖਿਆਂ ਨੂੰ ਤੁਸੀਂ ਜ਼ਰਾਇਮ ਪੇਸ਼ਾ ਕਿਹਾ, ਤੁਹਾਨੂੰ ਸ਼ਰਮ ਨਾ ਆਈ................., ਮੇਰੇ ਇਹਨਾਂ ਪੁੱਤਰਾਂ ਨੇ ਹੀ ਗੋਰਿਆਂ ਨੂੰ ਭਜਾ ਕੇ ਤੁਹਾਨੂੰ ਚੌਧਰ ਦਿਵਾਈ, ਓਦੋਂ ਅਸੀਂ ‘ਖੜਗਧਾਰੀ ਬਾਂਹ’ ਸਾਂ, ਪਰ ਹੁਣ ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਬਣ ਗਏ......................., ਹੈ ਕੋਈ ਜਵਾਬ................, ਸ਼ਾਇਦ ਤੁਹਾਨੂੰ ਪਤਾ ਸੀ ਕਿ ਸਿਖ ਹੁਣ ਆਪਣੇ ਹੱਕ ਮੰਗਣਗੇ ਸੋ ਤੁਸੀਂ ਪਹਿਲਾਂ ਹੀ ਆਪਣਾ ਪੈਂਤਰਾ ਖੇਡਿਆ........, ਆਹ ਬੀਬੀ ਹੁਣੇ ਬੋਲ ਕੇ ਗਈ ਐ ‘ਨਹਿਰੂ ਜੀ ਨੇ ਤੋ ਐਸੇ ਹੀ ਕਹਿ ਦੀਆ ਥਾ, ਔਰ ਇਨਹੋਂਨੇ ਸਚ ਮਾਨ ਲੀਆ’................., ਸਾਨੂੰ ਭੋਲਿਆਂ ਨੂੰ ਕੀ ਪਤਾ, ਅਸੀਂ ਤਾਂ ਗੁਰੂ ਦੀ ਹਜ਼ੂਰੀ ਵਿਚ ਕਦੇ ਝੂਠ ਨਹੀਂ ਬੋਲਦੇ, ਅਸੀਂ ਸੋਚਿਆ ਕਿ ਤੁਸੀਂ ਵੀ ਗੁਰਦੁਆਰੇ ‘ਚ ਖਲੋ ਕੇ ਵਾਅਦਾ ਕਰ ਰਹੇ ਹੋ ਝੂਠ ਥੋੜਾ ਬੋਲੋਗੇ........., ਸਾਨੂੰ ਕੀ ਪਤਾ ਸੀ ਕਿ ਤੁਹਾਡੇ ਲਈ ਕੋਈ ਧਾਰਮਿਕ ਸਥਾਨ ਕੋਈ ਮਾਈਨੇ ਨਹੀਂ ਰੱਖਦਾ..........., ਤੇਰੇ ਗਾਂਧੀ ਨੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ‘ਤੇ ਖੜ੍ਹ ਕੇ ਕਿਹਾ, ‘ਕਾਂਗਰਸ ਸਿਖ ਭਾਈਚਾਰੇ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ਼ਘਾਤ ਨਹੀਂ ਕਰੇਗੀ...................... ਸਿਖ, ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸੰਸੇ ਤਿਆਗ ਦਿਓ............... ਪਰਮਾਤਮਾਂ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ ਉਹਨਾਂ ਤੋਂ ਮੈਂ ਤੇ ਕਾਂਗਰਸ ਕਦੇ ਨਹੀਂ ਫਿਰਾਂਗੇ’, ਤੇ ਨਹਿਰੂ, ਜਿਸ ਦੀ ਵਕਾਲਤ ਆਹ ਬੀਬੀ ਕਰ ਕੇ ਗਈ ਹੈ, ਨੇ ਕਲਕੱਤੇ ਕਿਹਾ, ‘ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ, ਸਾਡਾ ਪ੍ਰਣ ਤੇ ਸਾਡਾ ਬਚਨ ਹੈ, ਜੋ ਅਸੀਂ ਸਾਰੇ ਸੰਸਾਰ ਦੇ ਸਨਮੁਖ ਹਿੰਦੋਸਤਾਨ ਦੇ ਕਰੋੜਾਂ ਨਾਗਰਿਕਾਂ ਨੂੰ ਦਿੰਦੇ ਹਾਂ, ਇਹ ਇੱਕ ਪਵਿੱਤਰ ਸੌਂਹ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ’ ਤੇ ਅਸੀਂ ਤੁਹਾਡੀ ਪਰਮਾਤਮਾਂ ਦੀ ਸੌਂਹ ਉੱਤੇ ਭਰੋਸਾ ਕਰ ਲਿਆ ਪਰ ਅਸੀਂ ਇਹ ਭੁੱਲ ਗਏ ਕਿ ਕਸਮਾਂ ਤਾਂ ਤੁਸੀਂ ਅਕਸਰ ਤੋੜ ਦਿੰਦੇ ਹੋ, ਯਾਦ ਹੈ ਅਨੰਦਪੁਰ, ਆਟੇ ਦੀ ਗਾਂ ਦੀ ਸੌਂਹ.............,
ਸਾਰੇ ਦੇਸ਼ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬੇ ਬਣਾਏ ਗਏ ਪਰ ਮੇਰੇ ਵਾਰੀ ਤੁਹਾਨੂੰ ਪਾਂ ਕਿਉਂ ਪੈ ਗਈ, ਕਿਉਂ ਮੇਰੇ ਹਜ਼ਾਰਾਂ ਪੁੱਤ ਏਸ ਨਿੱਕੀ ਜਿਹੀ ਮੰਗ ਪਿੱਛੇ ਜ਼ੇਲ੍ਹੀਂ ਤਾੜ ਦਿੱਤੇ ਤੇ ਮੇਰਾ ਮਾਸੂਮ ਛੋਟਾ ਜਿਹਾ ਪੁੱਤ, ਕਰਨਾਲ ਦਾ ਇੰਦਰਜੀਤ ਸਿਹੁੰ ਖੂਹ ਵਿਚ ਡੋਬ ਕੇ ਮਾਰ ਦਿੱਤਾ................., ਸਾਡੇ ਨਾਹਰਿਆਂ ‘ਤੇ ਵੀ ਪਾਬੰਦੀ, ਕਿਸੇ ਨੇ ‘ਪੰਜਾਬੀ ਸੂਬਾ ਜਿੰਦਾਬਾਦ ਨਹੀਂ ਕਹਿਣਾ ਤੇ ਤੂੰ ਸ਼ਰੇਆਮ ਸੜਕਾਂ ‘ਤੇ ਖਲੋ ਕੇ ਚਾਂਗਰਾਂ ਮਾਰੀਆਂ, ‘ਈੜੀ ਊੜੀ ਕਹਿਣ ਨ੍ਹੀ ਦੇਣੀ ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’ਹੈ ਭੋਰਾ ਸ਼ਰਮ, ਪਰ ਸ਼ਰਮ ਤਾਂ ਤੁਸੀਂ ਵੇਚ ਕੇ ਖਾਧੀ ਹੈ,
ਐਮਰਜੈਂਸੀ, ਜਿਸ ਨੂੰ ਪਿੱਛੋਂ ਸਭ ਨੇ ਗ਼ਲਤ ਕਿਹਾ, ਤੇ ਜੇ ਅਸੀਂ ਵਿਰੋਧ ਕੀਤਾ ਤਾਂ ਅੱਤਵਾਦੀ............., ਤੁਸੀਂ ਰੱਥ ਯਾਤਰਾਵਾਂ ਕਰੋ, ਗਣੇਸ਼ ਵਿਸਰਜਨ ਲਈ ਜਲੂਸ ਕੱਢੋ, ਪਰ ਜੇ ਅਸੀਂ ਗੁਰਬਾਣੀ ਗਾਉਂਦੇ-ਗਾਉਂਦੇ ਕੋਈ ਨਗਰ ਕੀਰਤਨ ਵੀ ਕੱਢੀਏ ਤਾਂ ਦੇਸ਼ ਧ੍ਰੋਹੀ................., ਸਾਡਾ ਰਹਿਬਰ, ਸਾਡਾ ਸਿਧਾਂਤ, ਸਾਨੂੰ ਸੇਧ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਰੀਕ ਪੈਦਾ ਕਰ ਕੇ ਤੁਸੀਂ ਦੇਹਧਾਰੀ ਰੂਪ ਵਿਚ ਮੇਰੇ ਵੱਲ ਧੱਕੇ, ਉਹਨਾਂ ਨੇ ਬਥੇਰਾ ਗੰਦ ਬਕਿਆ ਤੇ ਅਸੀਂ ਬਰਦਾਸ਼ਤ ਕਰਦੇ ਰਹੇ ਪਰ ਜਦੋਂ ਅੱਤ ਹੀ ਹੋ ਗਈ ਤਾਂ ਮੇਰੇ ਪੁੱਤ ਉਸ ਦੇ ਬਕਵਾਸ ਨੂੰ ਰੋਕਣ ਲਈ ਸ਼ਾਂਤਮਈ ਢੰਗ ਨਾਲ ਗਏ ਤੇ ਤੁਸੀਂ, ਸਾਰੇ ਗੋਲੀਆਂ ਨਾਲ ਭੁੰਨ ਦਿੱਤੇ, ਮੇਰੇ 13 ਪੁੱਤ ਸ਼ਰੇਆਮ ਮਾਰ ਕੇ ਵੀ ਨਰਕਧਾਰੀ ਸੱਤਵਾਦੀ ਤੇ ਤੁਹਾਡੀਆਂ ਅਦਾਲਤਾਂ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਜੇ ਮੇਰੇ ਕਿਸੇ ਪੁੱਤ ਨੇ ਉਸ ਨੂੰ ਮਾਰ ਦਿੱਤਾ ਤਾਂ ਅਸੀਂ ਅੱਤਵਾਦੀ.................,ਤੁਹਾਡੇ ਸਾਰੇ ਜ਼ੁਲਮਾਂ ਵਿਚੋਂ ਮੇਰਾ ਇੱਕ ਸੂਰਮਾਂ ਪੁੱਤ ਉੱਠਿਆ, ਉਸ ਨੇ ਗਰਜ ਕੇ ਕਿਹਾ, “ਜਾਨ ਦੀ ਪ੍ਰਵਾਹ ਨਾ ਕਰੋ, ਜ਼ਮੀਰ ਜਾਗਦੀ ਰੱਖੋ, ਸਾਰੇ ਹੱਕ ਲੈ ਲਵਾਂਗੇ” ਪਰ ਤੁਸੀਂ ਉਸ ਨੂੰ ਵੀ ਸਾਰੀ ਦੁਨੀਆਂ ਵਿਚ ਭੰਡਣਾ ਸ਼ੁਰੂ ਕਰ ਦਿੱਤਾ, ਸਾਰੇ ਵਾਧੂ ਘਾਟੂ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤੇ, ਹਰੇਕ ਛੋਟੀ ਵੱਡੀ ਘਟਨਾਂ ਨਾਲ ਉਸ ਦਾ ਨਾਂ ਜੋੜ ਦਿੱਤਾ...................., ਤੇ ਫੇਰ ਪੂਰੀ ਤਿਆਰੀ ਕਰਕੇ ਉਸ ਨੂੰ ਮਾਰਨ ਦੇ ਬਹਾਨੇ ਮੇਰੇ ‘ਤੇ ਚੜਾਈ ਕੀਤੀ, ਟੈਂਕਾਂ ਤੋਪਾਂ ਨਾਲ ਮੇਰਾ ਤਖਤ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਗੋਲੀਆਂ ਨਾਲ ਛਲਣੀ ਕਰ ਦਿੱਤਾ, ਆਪਣੇ ਸ਼ਹੀਦ ਮਾਹੀ ਦੀ ਯਾਦ ਵਿਚ ਜੁੜੀ ਸਾਰੀ ਸੰਗਤ ਗੋਲੀਆਂ ਨਾਲ ਭੁੰਨ ਦਿੱਤੀ.................., ਤੇ ਤੇਰੇ ਸੂਰਮੇ ਫੌਜੀ ਬੂਟਾਂ ਸਮੇਤ ਪ੍ਰਕਰਮਾਂ ਵਿਚ ਬੀੜੀਆਂ ਪੀਂਦੇ ਮੈਨੂੰ ਚਿੜਾ ਕੇ ਕਹਿ ਰਹੇ ਸਨ, ‘ਕਹਾਂ ਹੈ ਤੁਮਾਹਰਾ ਭਿੰਡੀ ਵਾਲਾ, ਕਹਾਂ ਹੈ ਤੁਮਾਹਰੇ ਦਰਬਾਰ ਕੀ ਵੋਹ ਤਾਕਤ’.................., ਓ ਥੋਨੂੰ ਰਤਾ ਸ਼ਰਮ ਨਾ ਆਈ ਸ਼ਰੇਆਮ ਪ੍ਰਕਰਮਾਂ ਵਿਚ ਧੀਆਂ ਦੇ ਬਲਾਤਕਾਰ ਕਰਦਿਆਂ, ਏਨਾ ਕਮੀਨਾ ਤਾਂ ਸ਼ੈਤਾਨ ਵੀ ਨਹੀਂ ਹੋ ਸਕਦਾ............ ਲਾਹਨਤ............................................ ਤੇ ਫੇਰ ਜਦੋਂ ਤੁਸੀਂ ਮੇਰਾ ਦਿਲ, ਮੇਰਾ ਤਖ਼ਤ ਹੀ ਢਾਹ ਦਿੱਤਾ ਤਾਂ ਮੇਰੇ ਪੁੱਤ ਘਰਾਂ ਵਿਚ ਟਿਕ ਕੇ ਕਿਵੇਂ ਬਹਿੰਦੇ, ਉਨ੍ਹਾਂ ਧਹਈਆ ਕੀਤਾ ਬਾਪੂ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਚੁੱਕ ਕੇ ਮੁੜ ਸਿਰ ਸਜਾਉਣ ਦਾ.............., ਤੇਰੀ ਦੁਰਗਾ ਦੇਵੀ ਮੇਰੇ ਪ੍ਰਾਣਾ ਤੋਂ ਪਿਆਰੇ ਗੁਰਧਾਮ ਢਾਹ ਕੇ, ਮੇਰੇ ਹਜ਼ਾਰਾਂ ਪੁੱਤ ਮਾਰ ਕੇ ‘ਦੇਸ਼ ਭਗਤ’ ਤੇ ਓਸੇ ਇੰਦਰਾ ਨੂੰ ਕੀਤੇ ਦੀ ਸਜਾ ਦੇਣ ‘ਤੇ ਮੇਰੀ ਸਾਰੀ ਕੌਮ ਅੱਤਵਾਦੀ...................., ਵਾਹ ਭਾਰਤ ਵਾਹ........., ਸਦਕੇ ਤੇਰੀ ਧਰਮ ਨਿਰਪੱਖਤਾ ਦੇ................,ਹੋਰ ਸੁਣ.............., ਮੇਰੀ ‘ਗਵਾਚੀ ਪੱਗ’ ਲੱਭਣ ਤੁਰੇ ਮੇਰੇ ਪੁੱਤ ਜਦੋਂ ਤੇਰੀ ਨਜ਼ਰੀਂ ਪਏ ਤਾਂ ਤੂੰ ਫੌਜ ਨੂੰ ਸਰਕੂਲਰ ਜਾਰੀ ਕੀਤਾ, ਮੇਰੀ ਸਾਰੀ ਕੌਮ ਨੂੰ ਖਤਮ ਕਰਨ ਦਾ................, ਯਾਦ ਹੈ ਉਸ ਦੀ ਸ਼ਬਦਾਵਲੀ, ਸ਼ਾਇਦ ਭੁੱਲ ਗਿਆ ਹੋਵੇਂਗਾ, ਕਿਉਂਕਿ ਇਹੋ ਜਹੇ ਕਈ ਸਰਕੂਲਰ ਤੂੰ ਜਾਰੀ ਕਰ ਚੁੱਕਾ ਹੈਂ, “ਕੁਝ ਲੋਕਾਂ ਨੂੰ ਧਰਮ ਦੇ ਨਾਂ ‘ਤੇ ਸੌਂਹ ਚੁਕਾਈ ਗਈ, ਇਹ ਗਲ਼ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦੈ, ਇਹ ਅੰਮ੍ਰਿਤਧਾਰੀ ਲੋਕ ਬਹੁਤ ਖਤਰਨਾਕ ਹਨ, ਇਹਨਾਂ ਨੂੰ ਭਰਤੀ ਕਰਕੇ ਸਾਨੂੰ ਮਾਰਨ ਤੇ ਲੁੱਟਣ ਦੀ ਜਿੰਮੇਵਾਰੀ ਸੌਂਪੀ ਗਈ ਹੈ, ਕੋਈ ਵੀ ਜਾਣਕਾਰੀ, ਇਹਨਾਂ ਅੰਮ੍ਰਿਤਧਾਰੀਆਂ ਬਾਰੇ, ਨੇੜੇ ਦੇ ਆਰਮੀ ਦਫਤਰ ਵਿਚ ਦਿੱਤੀ ਜਾਵੇ, ਇਹ ਆਪਣੇ ਦੇਸ਼ ਦੀ ਇਕ ਸੱਚੀ ਸੁੱਚੀ ਤੇ ਮਹਾਨ ਸੇਵਾ ਹੋਵੇਗੀ” ਕਿਉਂ ਕੁਛ ਯਾਦ ਆਇਆ, ਤੂੰ ਫੌਜ ਨੂੰ 17 ਤੋਂ 35 ਸਾਲ ਤੱਕ ਦੇ ਮੇਰੇ ਸਾਰੇ ਪੁੱਤਰਾਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ ਦਿੱਤੇ, ਇਹੀ ਸੀ ਨਾ ਤੇਰਾ ‘ਵੁੱਡ ਰੋਜ਼’..............., ‘ਜੰਗਲ ਦੇ ਗੁਲਾਬ’..............., ਇਸ ਤਰ੍ਹਾਂ ਤਾਂ ਨਾਜ਼ੀ ਹਿਟਲਰ ਨੇ ਵੀ ਯਹੂਦੀਆਂ ਵਿਰੁੱਧ ਨਹੀਂ ਕੀਤਾ, 4 ਤੋਂ 12 ਸਾਲ ਤੱਕ ਦੇ 52 ਬੱਚੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਤਿੰਨ ਮਹੀਨੇ ਲੁਧਿਆਣੇ ਕੈਦ ਰੱਖੇ, ਜਿਹਨਾਂ ਮਾਸੂਮਾਂ ਨੂੰ ਦੇਸ਼ ਧ੍ਰੋਹ ਦਾ ਮਤਲਬ ਵੀ ਨਹੀਂ ਪਤਾ ਸੀ.................., ਸੁੰਨ ਕਿਉਂ ਹੋ ਰਿਹੈਂ, ਅਜੇ ਤਾਂ ਬੜਾ ਕੁਝ ਬਾਕੀ ਐ................, ਤੇ ਫੇਰ ਖੁੱਲੀ ਜੰਗ ਛਿੜ ਪਈ ਤੇਰੇ ਤੇ ਮੇਰੇ ਵਿਚਕਾਰ, ਪਰ ਤੂੰ ਬਾਹਮਣ, ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਤੇ ਆਪਣੇ ਸਾਮ, ਦਾਮ, ਦੰਡ, ਭੇਦ ਵਰਤੇ........................, ਹੁਕਮ ਜਾਰੀ ਕੀਤੇ ਆਪਣੀ ਪੁਲਸ ਨੂੰ, “ਜਿਸ ਦਾ ਵੀ ਨਾਮ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਦੇ ਵੀ ਪੁਲਸ ਰਿਕਾਰਡ ਵਿਚ ਆਇਆ ਹੈ, ਉਸ ਨੂੰ ਹਿਰਾਸਤ ਵਿਚ ਲਿਆ ਜਾਵੇ ਤੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇ.........................., ਇਹ ਸਾਰੇ ਹੁਕਮ ਆਪਣੇ ਏਰੀਏ ਵਿਚ ਅਮਲ ਹੇਠ ਲਿਆਓ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ, ਸਗੋਂ ਮੈਡਲ ਤੇ ਤਰੱਕੀਆਂ ਨਾਲ ਨਿਵਾਜਿਆ ਜਾਵੇਗਾ” ਤੇ ਸਚਮੁੱਚ ਤੂੰ ਸਿਖਾਂ ਦੇ ਕਾਤਲਾਂ ਨੂੰ ਕੋਈ ਸਵਾਲ ਨਹੀਂ ਪੁੱਛਿਆਂ ਸਗੋਂ ਰੁਤਬੇ ਬਖ਼ਸ਼ੇ, ਇੱਕ ਤਾਂ ਕਰੇਲਾ ਤੇ ਉੱਤੋਂ ਨਿੰਮ ਚਾੜ੍ਹ ਦਿੱਤਾ, ਪੁਲਸ ਵਾਲੇ ਤਾਂ ਪਹਿਲਾਂ ਹੀ ਮਾਣ ਨਹੀਂ ਸਨ............, ਕੈਟਾਂ ਦੀ ਫੌਜ ਤਿਆਰ ਕੀਤੀ ਗਈ, ਹਰ ਤਰ੍ਹਾਂ ਦੇ ਮਾੜੇ ਕੰਮ ਉਨ੍ਹਾਂ ਤੋਂ ਕਰਵਾਏ ਗਏ, ਲੁੱਟਾਂ ਖੋਹਾਂ, ਡਾਕੇ, ਬਲਾਤਕਾਰ............ ਤੇ ਸਭ ਕੁਝ ਮੜ੍ਹਿਆ ਮੇਰੇ ਸਾਊ ਪੁੱਤਰਾਂ ਦੇ ਸਿਰ.................., ਫੇਰ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਗਿਆ ਜੋ ਤੇਰਾ ਬ੍ਰਹਮ ਅਸਤਰ ਹੈ ਤੇ ਕਿਸੇ ਨੂੰ ਮਾਰਨ ਲਈ ਸਭ ਤੋਂ ਵਧੀਆ ਕਨੂੰਨੀ ਤਰੀਕਾ, ‘ਝੂਠਾ ਪੁਲਸ ਮੁਕਾਬਲਾ’, ਸਿਵੇ ਆਪ ਬੋਲ ਕੇ ਦੱਸ ਰਹੇ ਨੇ ਕਿ ਘੱਟੋ ਘੱਟ 25001 ਤਾਂ ਝੂਠੇ ਮੁਕਾਬਲੇ ਬਣਾਏ ਹੀ ਗਏ ਨੇ, ਲੱਕੜਾਂ ਬੋਲਦੀਆਂ ਨੇ, ਦਰਿਆਵਾਂ ਨਹਿਰਾਂ ਦੇ ਪੁਲ ਗਵਾਹੀ ਭਰ ਰਹੇ ਨੇ............, ਤੂੰ ਕਹੇਂਗਾ 25000 ਤਾਂ ਸੁਣਿਆਂ ਸੀ ਇਹ ਇੱਕ ਹੋਰ ਕਿੱਥੋਂ ਆ ਗਿਆ, ਦਿਮਾਗ ‘ਤੇ ਜ਼ੋਰ ਪਾ, ਯਾਦ ਆ ਜਾਵੇਗਾ, ਇੱਕ ਪੜਿਆ ਲਿਖਿਆ ਅਧਖੜ੍ਹ ਉਮਰ ਦਾ ਭੋਲਾ ਜਿਹਾ ਇਨਸਾਨ, ਜਿਹੜਾ ਜਦੋਂ ਬੋਲਦਾ ਸੀ ਤਾਂ ਤੇਰੀ ਪੁਲਸ ਤੇ ਤੇਰੀਆਂ ਅਦਾਲਤਾਂ ਲੁਕਣ ਨੂੰ ਥਾਂ ਲੱਭਦੀਆਂ ਸਨ, ਜਿਸਦੇ ਨਾਲ 25000 ਲਾਸ਼ਾਂ ਦੀਆਂ ਰੂਹਾਂ ਇਨਸਾਫ ਦੀ ਭਾਲ ਵਿਚ ਤੁਰੀਆਂ ਫਿਰਦੀਆਂ ਸਨ, ਇਹਨਾਂ ਲਾਵਾਰਸ ਲਾਸ਼ਾਂ ਨੂੰ ਲੱਭਣ ਵਾਲਾ ਮੇਰਾ ਯੋਧਾ ਪੁੱਤ ‘ਜਸਵੰਤ ਸਿੰਘ ਖਾਲੜਾ’, ਯਾਦ ਆਇਆ............, ਤੇ ਤੂੰ ਉਸ ਨੂੰ ਵੀ ਗਾਇਬ ਕਰ ਦਿੱਤਾ, ਤੂੰ ਸੋਚਿਆ ਹੋਣੈ ਜਿੱਥੇ 25000 ਖਪਾ ਦਿੱਤੇ ਉੱਥੇ ਇੱਕ ਹੋਰ ਸਹੀ, ਕਿਹੜਾ ਕਿਸੇ ਨੇ ਹਿਸਾਬ ਮੰਗਣੈ.........., ਦੁਰ ਫਿਟੇ ਮੂੰਹ ਤੇਰੇ ਨਿਆਂ ਦੇ, ਮੇਰੇ 2 ਲੱਖ ਪੁੱਤ ਤੂੰ ਸ਼ਰੇਆਮ ਅੱਤਵਾਦੀ ਕਹਿ ਕੇ ਭੁੰਨ ਦਿੱਤੇ, ਸੈਕੜੇ ਜ਼ੇਲ੍ਹੀਂ ਤੁੰਨ ਦਿੱਤੇ ਤੇ ਕਾਤਲ ਸ਼ਰੇਆਮ ਦਨਦਨਾਉਦੇ ਫਿਰ ਰਹੇ ਨੇ, ਹੂਟਰ ਵਾਲੀਆਂ ਸਰਕਾਰੀ ਗੱਡੀਆਂ ਵਿਚ, ਸੱਜਣ, ਟਾਈਟਲਰ, ਅਰਜਨ.................., ਤੇ ਕਾਤਲ ਪੁਲਸ ਅਫਸਰ, ਜਿਨ੍ਹਾਂ ਨੂੰ ਤੂੰ ਅਜੇ ਤੱਕ ਇਨਾਮਾਂ ਦੇ ਰੂਪ ਵਿਚ ਵੱਡੇ ਵੱਡੇ ਅਹੁਦੇ ਬਖ਼ਸ਼ ਰਿਹੈ, ਵਿਜੀਲੈਂਸ ਕਮਿਸ਼ਨ ਦੇ ਮੁਖੀ, ਹੱਕੀ ਫੈਡਰੇਸ਼ਨ ਦੇ ਪ੍ਰਧਾਨ................”
ਬੇਅੰਤ ਦਾ ਸੁਪਨਾ ਬਿਲਕੁਲ ਹਕੀਕਤ ਸੀ। ਜੋ ਜੋ ਉਸ ਨੇ ਹੁਣ ਤੱਕ ਪੜਿਆ-ਸੁਣਿਆਂ ਸੀ, ਉਹ ਸਭ ਉਸ ਨੂੰ ਪ੍ਰਤੱਖ ਦਿਸ ਰਿਹਾ ਸੀ, ਸੁੱਤੇ ਪਏ ਉਸ ਦੇ ਚਿਹਰੇ ਦੇ ਹਾਵ ਭਾਵ ਪਲ ਪਲ ਬਦਲ ਰਹੇ ਸਨ।ਖ਼ੈਰ, ਸੁਪਨਾ ਜਾਰੀ ਰਿਹਾ...................
“ਹੁਣ ਦੱਸ ਅੱਤਵਾਦੀ ਕੌਣ ਐਂ, ਤੂੰ ਜਿਹੜਾ ਕਾਤਲ ਐਂ ਕਿ ਮੈਂ ਜਿਸਦਾ ਕਤਲ ਕੀਤਾ ਗਿਆ................, ਤੇ ਹੁਣ ਤੂੰ ਆ ਗਿਐਂ ਕਰਜ਼ਾ ਮੰਗਣ, ਇਹ ਦੱਸ ਬਈ ਮੈਨੂੰ ਇੱਕ ਨੰਬਰ ਸੂਬੇ ਨੂੰ ਕੰਗਾਲ ਕੀਹਨੇ ਬਣਾਇਐ, ਰਾਜ ਕਰਦੇ ਨੂੰ ਕਰਜਾ ਲੈਣ ਲਈ ਮਜਬੂਰ ਕਿਸ ਨੇ ਕੀਤੈ, ਦੇਸ਼ ਦੇ 70% ਲੋਕਾਂ ਦਾ ਢਿੱਡ ਭਰਨ ਵਾਲਾ ਚਾਰ ਰੁਪਈਏ ਆਟੇ ਲਈ ਵਿਲਕਣ ਕਿਸ ਨੇ ਲਾਇਐ। ਸਭ ਤੇਰੀਆਂ ਕਮੀਨੀਆਂ ਚਾਲਾਂ ਤਹਿਤ ਹੋਇਐ..........., ਅਸੀਂ ਹਾੜ੍ਹ ਵੇਖੇ ਨਾ ਸਿਆਲ, ਸੱਪਾਂ ਦੀਆਂ ਸਿਰੀਆਂ ਮਿੱਧ, ਪੋਹ ਮਾਘ ਦੀਆਂ ਰਾਤਾਂ ਜਾਗ, ਅਮੁਲਾ ਅੰਨ ਪੈਦਾ ਕੀਤਾ ਤੇ ਤੁਸੀ ਹਰ ਵਾਰ ਕੌਡੀਆਂ ਦੇ ਭਾਅ ਚੁੱਕ ਕੇ ਲੈ ਗਏ, ਸਾਡੇ ਤੋਂ ਮੁਫਤੋ ਮੁਫਤੀ ਖ੍ਰੀਦੇ ਅਨਾਜ ਵਿਚੋਂ ਘਰ ਬੈਠੇ ਹੀ ਕਰੋੜਾਂ ਕਮਾਉਂਦੇ, ਬਸ ਤੁਹਾਡੇ ਮਹਿਲ ਉਸਰਦੇ ਗਏ ਤੇ ਸਾਡੇ ਕੱਚੇ ਕੋਠੇ ਵੀ ਖੁਰਦੇ ਗਏ। ਹੜ੍ਹ ਆਵੇ ਤਾਂ ਮਾਰੇ ਸਾਨੂੰ, ਸੋਕਾ ਪਵੇ ਤਾਂ ਸਾੜੇ ਸਾਨੂੰ, ਤੇ ਤੁਸੀ ਸਾਡਾ ਮਜਾਕ ਉਡਾਉਣ ਲਈ ਮੁਆਵਜੇ ਦੇ ਨਾਂ ‘ਤੇ ਪੰਜ-ਪੰਜ ਰੁਪਈਏ ਦੇ ਚੈਕ ਦਿੱਤੇ ਕਿੱਲੇ ਮਗਰ, ਜੇ ਝੂਠ ਸਮਝਦੈ ਤਾਂ ਚੱਲ ਮਲੋਟ, ਦਿਖਾਵਾਂ, ਅਜੇ ਤੱਕ ਤੇਰੇ ਦਿੱਤੇ ਮੁਆਵਜੇ ਦੇ ਚੈਕ ਅਸੀਂ ਸਾਂਭੀ ਬੈਠੇ ਆਂ, ਔਖੇ ਵੇਲੇ ਲਈ, ਤੇ ਕਈਆਂ ਕੋਲ ਤਾਂ ਬੈਕ ਵਿਚ ਖਾਤਾ ਖੁਲਾਉਣ ਲਈ ਪੈਸੇ ਨਹੀਂ........., ਕਿਉਂਕਿ ਖਾਤਾ ਖੁਲਾਉਣ ਲਈ 500 ਲੱਗਦੇ ਨੇ ਤੇ ਤੇਰੇ ਚੈਕ................, ਹੈ ਕੋਈ ਸ਼ਰਮ............., ਤੇ ਨਾਲੇ ਕਰਜਾ ਤੂੰ ਸਾਡੀ ਲੋੜ ਨੂੰ ਨਹੀਂ ਦਿੱਤਾ, ਤੈਨੂੰ ਪਤਾ ਸੀ ਕਿ ਇਨ੍ਹਾਂ ਦਾ ਮਿੱਟੀ ਨਾਲ ਮੋਹ ਬਹੁਤ ਐ, ਜ਼ਮੀਨ ਨੂੰ ਇਹ ਮਾਂ ਸਮਝਦੇ ਐ, ਕਿਸੇ ਹੋਰ ਢੰਗ ਨਾਲ ਜ਼ਮੀਨ ਖੋਹੀ ਨਹੀਂ ਜਾਣੀ ਸੋ ਤੂੰ ਸਾਡਾ ਹਮਦਰਦ ਬਣ ਕੇ ਕਰਜ਼ਿਆਂ ਦਾ ਹਥਿਆਰ ਵਰਤਿਆ.............,ਹੁਣ ਜ਼ਰਾ ਤੇਰੀ ਤੇਹ ਵੀ ਮਾਰ ਦੇਵਾਂ, ਪਾਣੀ ਦੀ ਗੱਲ ਕਰਕੇ................, ਪਹਿਲੀ ਗੱਲ ਤਾਂ ਇਹ ਕਿ ਸਾਡੇ ਤਾਂ ਆਪਣੇ ਹੀ ਤੌੜੇ ਖਾਲੀ ਨੇ ਗੁਆਂਢੀਆਂ ਵਾਸਤੇ ਛਬੀਲਾਂ ਕਿੱਥੋਂ ਲਾ ਦੇਈਏ..............., ਹਕੀਕਤ ਤਾਂ ਇਹ ਐ ਕਿ ਆਉਂਦੇ ਚਾਰ ਪੰਜ ਸਾਲਾਂ ਨੂੰ ਸਾਡਾ 10 ਲੱਖ ਟਿਊਬਵੈਲ ਸਿਸਟਮ ਫੇਲ੍ਹ ਹੋ ਜਾਣੈ, ਜਾਂ ਹੋ ਗਿਐ, ਮੱਛੀ ਮੋਟਰਾਂ ‘ਤੇ ਤਾਂ ਅਸੀਂ ਆ ਈ ਗਏ ਆਂ....................., ਸਾਡੇ ਦਰਿਆਵਾਂ ਦਾ ਪਾਣੀ ਤਾਂ ਸਾਡੇ ਲਈ ਈ ਥੋੜੈ, ਤੁਹਾਨੂੰ ਕਿੱਥੋਂ ਰਜਾ ਦੀਏ, ਨਾਲੇ ਥੋਡੀ ਤੇਹ ਤਾਂ ਬੁਝਦੀ ਨ੍ਹੀ, ਪਹਿਲੀਆਂ ਏਨੀਆਂ ਨਹਿਰਾਂ ਨਾਲ ਨ੍ਹੀ ਬੁਝੀ................., ਸਾਡੇ ਆਪਣੇ ਖੇਤ ਪਾਣੀ ਬਿਨਾਂ ਉਜਾੜ ਹੋ ਰਹੇ ਨੇ ਤੇ ਅਸੀਂ ਥੋਡੀ ਹਰਿਆਲੀ ਫੂਕਣੀ ਐਂ................., ਤੇ ਨਾਲੇ ਜਦੋਂ ਦਰਿਆਵਾਂ ਨਾਲ ਹੜ੍ਹ ਆ ਜਾਂਦੇ ਐ ਜਾਂ ਨਹਿਰਾਂ ਟੁੱਟ ਕੇ ਸਾਡੀ ਫਸਲ ਤਬਾਹ ਕਰ ਦਿੰਦੀਐ ਤਾਂ ਤੇਰੇ ਹਰਿਆਣੇ, ਰਾਜਸਥਾਨ ਜਾਂ ਤੈਥੋਂ ਕਦੇ ਸਰਿਐ ਕਿ ਸਾਡੀ ਸਾਰ ਲਵੇਂ, ਸਾਡਾ ਨੁਕਸਾਨ ਵੇਖ ਲਵੇਂ, ਹਰਜਾਨੇ ਦੀ ਆਸ ਤਾਂ ਤੈਥੋਂ ਕਦੇ ਅਸੀਂ ਰੱਖੀ ਨਈ............, ਸਾਡਾ ਸਾਰਾ ਪਾਣੀ ਤੁਸੀਂ ਕਿੱਦੇਂ ਦੇ ਮੁਫਤ ਲੈ ਰਹੇ ਓ ਤੇ ਜੇ ਅਸੀਂ ਪਾਣੀ ਵੱਟੇ ਕੁਝ ਮੰਗ ਲਈਏ ਤਾਂ ਝੱਟ ਭੋਲੇ ਬਣ ਕੇ ਦਿੰਨੇ ਓ, ਜੀ ਹਰਿਆਣਾ ਤਾਂ ਪੰਜਾਬ ਦਾ ਛੋਟਾ ਭਰਾ ਐ, ਭਰਾਵਾਂ-ਭਰਾਵਾਂ ‘ਚ ਵੰਡ ਤਾਂ ਹੁੰਦੀ ਆਈ ਐ, ਤੇ ਮੈਂ ਪੁੱਛਦਾਂ ਕਿ ਪਾਕਿਸਤਾਨ ਵੀ ਭਾਰਤ ਦਾ ਛੋਟਾ ਭਰਾ ਐ, ਕੀ ਤੁਸੀਂ ਕਦੇ ਕੁਝ ਮੁਫਤ ਦਿੱਤੈ ਪਾਕਿਸਤਾਨ ਨੂੰ, ਸਿਵਾਏ ਬੰਬਾਂ ਤੋਂ........, ਰਾਜਸਥਾਨ ਵੇਖਲੋ, ਘਰ ਨੂੰ ਸਿਆਣਾ, ਕਹਿੰਦਾ, “ਬਿਜਲੀ ਸਾਥੋਂ ਮੁੱਲ ਲੈ ਲਓ, ਪਾਣੀ ਸਾਨੂੰ ਮੁਫਤ ਦੇਈ ਚੱਲੋ”..............., ਸਾਨੂੰ ਤਾਂ ਤੁਸੀਂ ਮੂਰਖ ਸਮਝਿਐ....................., ਤੇ ਜੇ ਕਿਤੇ ਤੁਹਾਡੇ ਹੀ ਕਿਸੇ ਬੰਦੇ ਦੀ ਜ਼ਮੀਰ ਜਾਗ ਪਵੇ ਤੇ ਉਹ ਮੇਰੇ ਹੱਕ ਵਿਚ ਬੋਲ ਪਵੇ ਤਾਂ ਤੁਸੀਂ ਪਲ ਨਹੀਂ ਲਾਉਂਦੇ ਉਸ ਨੂੰ ਅੱਤਵਾਦੀ ਕਹਿਣ ਲੱਗੇ, ਰੋਲ ਕੇ ਰੱਖ ਦਿੰਨੇ ਐਂ, ਵੇਖਿਆ ਨਹੀਂ ਕਚਿਹਰੀਆਂ ਦੇ ਧੱਕੇ ਖਾ ਰਿਹਾ ਸਾਬਕਾ ਮੁੱਖ ਮੰਤਰੀ, ਹੈ ਕੋਈ ਜਵਾਬ ਮੇਰੇ ਸਾਰੇ ਸਵਾਲਾਂ ਦਾ” ਪੰਜਾਬ ਗੁੱਸੇ ਵਿਚ ਲਗਾਤਾਰ ਬੋਲ ਰਿਹੈ, ਪਰ ਸਭ ਚੁੱਪ ਹਨ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਦੇ ਮੂਹਰੇ ਖੜ੍ਹ ਕੇ ਕੁਝ ਬੋਲ ਸਕੇ, ਸਾਰੇ ਨੀਵੀਆਂ ਪਾਈ ਬੈਠੇ ਨੇ...........
“ਮੇਰੀ ਏਸ ਮਾੜੀ ਹਾਲਤ ਦੇ ਜ਼ਿੰਮੇਵਾਰ ਤੁਸੀਂ ਓ, ਪਹਿਲਾਂ ਮੇਰੇ ਸਾਰੇ ਹੱਕ ਖੋਹੇ, ਫੇਰ ਮੇਰੇ ਲੱਖਾਂ ਕਮਾਊ ਪੁੱਤ ਮਾਰੇ ਤੇ ਬਾਕੀ ਬਚਿਆਂ ‘ਤੇ ਨਸ਼ਿਆਂ ਦਾ ਮਾਰੂ ਜਾਲ ਸੁੱਟ ਦਿੱਤਾ............., ਤੇ ਤੁਹਾਡੇ ਗੁਪਤ ਹਮਲੇ ਜਿਨ੍ਹਾਂ ਦੇ ਨਤੀਜੇ ਆਉਣੇ ਅਜੇ ਬਾਕੀ ਨੇ..............., ਤੂੰ ਕੀ ਸਮਝਦੈ ਭਾਰਤ, ਮੈਨੂੰ ਕੁਝ ਨਈ ਪਤਾ, ਦਵਾਈਆਂ ਵਿਚ ਮਿਲਾ ਕੇ ਦਿੱਤੀ ਜਾ ਰਹੀ ਜ਼ਹਿਰ ਕਿ ਆਉਣ ਵਾਲੀ ਪੀੜੀ ਨਾਮਰਦ ਹੋ ਜਾਵੇ, ਏਨੀਆਂ ਕਮੀਨੀਆਂ ਚਾਲਾਂ, ਐਵੇਂ ਨ੍ਹੀ ਗੁਰੂ ਨੇ ਕਿਹਾ,“ਜਬ ਯਹ ਗਹੇ ਬਿਪਰਨ ਕੀ ਰੀਤ ਮੈ ਨ ਕਰੋ ਇਨ ਕੀ ਪਰਤੀਤ”
ਮੈਨੂੰ ਹੁਣ ਪਤਾ ਲੱਗਿਐ ਕਿ ਬਿਪਰਨ ਕੀ ਰੀਤ ਏਨੀ ਘਾਤਕ ਐ, ਜਿਹੜੀ ਹਮਲਾ ਕਰਨ ਲੱਗਿਆਂ ਇਹ ਵੀ ਨਹੀਂ ਵੇਹਦੀ ਕਿ ਸਾਹਮਣੇ ਵਾਲਾ ਅਜੇ ਪੰਜ ਸਾਲ ਤੋਂ ਵੀ ਛੋਟੈ” ਹੁਣ ਪੰਜਾਬ ਦੀਆਂ ਅੱਖਾਂ ਵਿਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ,“ਕੁਝ ਕਸੂਰ ਮੇਰੇ ਆਪਣੇ ਪੁੱਤਰਾਂ ਦਾ ਵੀ ਐ, ਜਿਹੜੇ ਮੈਨੂੰ ਦੁਸ਼ਮਨਾ ਸਾਹਵੇਂ ਇਕੱਲਾ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ, ਮੈਨੂੰ ਆਸ ਸੀ ਕਿ ਉਹ ਪੈਰ ਸਿਰ ਹੋ ਕੇ ਡਿੱਗੇ ਪਏ ਬਾਪੂ ਦੀ ਸਾਰ ਲੈਣਗੇ, ਪਰ ਉਹ ਤਾਂ ਕਿਤੇ ਸਾਲ ਛਿਮਾਹੀ ਆਉਂਦੇ ਤੇ ਆਪਣੇ ਸੋਨੇ ਤੇ ਪੈਸੇ ਦਾ ਵਿਖਾਵਾ ਕਰ ਕੇ ਮੁੜ ਜਾਂਦੇ, ਮੇਰੀ ਹਿੱਕ ‘ਤੇ ਵੱਡੇ ਵੱਡੇ ਮਹਿਲ ਉਸਾਰ ਜਾਂਦੇ ਭਈਆਂ ਦੇ ਰਹਿਣ ਲਈ, ਮੇਰੀ ਆਰਥਿਕਤਾ ਨੂੰ ਚੱਕਣ ਲਈ ਉਨ੍ਹਾਂ ਵੀ ਕੁਝ ਨਾ ਕੀਤਾ, ਮੈਂ ਉਨ੍ਹਾਂ ਦਾ ਰਾਹ ਵੇਂਹਦਾ ਰਹਿੰਦਾ, ਬਿਨਾ ਪਲਕਾਂ ਝਪਕੇ, ਪਰ ਉਹ ਆਉਂਦੇ ਤੇ ਬਾਪੂ ਦੇ ਪੈਰੀਂ ਹੱਥ ਵੀ ਨਾ ਲਾਉਂਦੇ, ਜਵਾਕਾਂ ਦੇ ਵਿਆਹਾਂ ‘ਤੇ ਸ਼ਰਾਬਾਂ, ਖਾਣਿਆਂ ਤੇ ਕੰਜਰ ਕਿੱਤੇ ‘ਤੇ ਲੱਖਾਂ ਲੁਟਾ ਕੇ ਮੁੜ ਜਾਂਦੇ, ਮੈਂ ਉੱਥੇ ਦਾ ਉੱਥੇ” ਏਨਾ ਕਹਿ ਕੇ ਪੰਜਾਬ ਗੋਡਿਆਂ ਭਾਰ ਡਿੱਗ ਪਿਆ............., ਜੱਜ ਸਮੇਤ ਸਾਰੇ ਵਕੀਲਾਂ ਤੇ ਬਾਕੀ ਤਮਾਸ਼ਬੀਨਾਂ ਦੇ ਚਿਹਰੇ ‘ਤੇ ਰੌਣਕ ਆ ਗਈ, ਗੋਡਿਆਂ ਭਾਰ ਪਿਆ ਦੋਹੇਂ ਹੱਥ ਕਟਿਹਰੇ ਨੂੰ ਪਾ ਕੇ ਉਹ ਮੁੜ ਬੋਲਿਆ, “ਤੂੰ ਕਾਤਲ ਐਂ ਭਾਰਤ, ਸਭ ਤੋਂ ਵੱਡਾ ਕਾਤਲ, ਜਰਮਨੀ, ਇੰਗਲੈਂਡ, ਅਮਰੀਕਾ ਤੋਂ ਵੀ ਵੱਡਾ..............., ਤੈਨੂੰ ਤੇਰੇ ਕੀਤੇ ਦੀ ਸਜਾ ਜਰੂਰ ਮਿਲੂ.............., ਤੇਰੇ ਟੁਕੜੇ ਟੁਕੜੇ ਹੋਣਗੇ..........., ਤੱਕ, ਤੂੰ ਚਾਰੇ ਪਾਸਿਓਂ ਘਿਰ ਗਿਐਂ, ਤੇਰੇ ਸਾਰੇ ਪੱਛਮੀਂ ਪ੍ਰਾਤ ਜੁਝਾਰੂਆਂ ਦੇ ਕਬਜੇ ਵਿਚ ਨੇ.........., ਨੇਪਾਲ ਦਾ ਹਾਲ ਵੇਖ........., ਤੇਰੇ ਨਾਲ ਓਦੂਂ ਵੀ ਭੈੜੀ ਹੋਊ.........., ਜਦੋਂ ਮੁਜ਼ਾਹਿਦ, ਖਾੜਕੂ, ਨਕਸਲੀ ਤੇ ਮਾਓਵਾਦੀ ਰਲ ਗਏ ਓਦੋਂ ਤੇਰਾ ਕੀ ਬਣੂ.........., ਰੱਬ ਦਾ ਤੇ ਅੱਤ ਦਾ ਵੈਰ ਹੁੰਦੈ, ਤੂੰ ਅੱਤ ਕਰ ਦਿੱਤੀ ਐ, ਤੇਰਾ ਅੰਤ ਨਜ਼ਦੀਕ ਐ............, ਤੇਰੇ ਦਿਨ ਥੋੜੇ ਨੇ........., ਤੂੰ ਨਹੀਂ ਬਚੇਂਗਾ........, ਮਨੁੱਖਤਾ ਦਿਆ ਕਾਤਲਤਾ...., ਨਹੀਂ ਬਚੇਂਗਾ.......” ਇੰਝ ਬੋਲਦਾ ਪੰਜਾਬ ਜੱਜ ਤੋਂ ਬਹੁਤੀ ਦੇਰ ਜ਼ਰਿਆ ਨਹੀਂ ਜਾਂਦਾ, ਉਹ ਪੁਲਸ ਨੂੰ ਇਸ਼ਾਰਾ ਕਰਦੈ ਤੇ ਪੁਲਸੀਏ ਡਾਂਗਾਂ ਤੇ ਬੈਂਤਾਂ ਦਾ ਮੀਂਹ ਵਰ੍ਹਾ ਦਿੰਦੇ ਨੇ, ਪੰਜਾਬ ਲਹੂ ਲੁਹਾਣ ਹੋਇਆ ਵੀ ਬੋਲ ਰਿਹੈ, “ਤੂੰ ਕਾਤਲ ਐਂ......... ਭਾਰਤ....... ਮਨੱਖਤਾ ਦਾ ਕਾਤਲ......... ਸਭ ਤੋਂ ਵੱਡਾ........”“ਚੁੱਪ ਕਰਾਓ ਏਹਦੀ ਬਕਵਾਸ.........., ਮੈਂ ਸਜ਼ਾ ਸੁਣਾਉਣ ਲੱਗਿਆਂ” ਜੱਜ ਚੀਕਦੈ,ਏਧਰ ਸੁੱਤੇ ਪਏ ਬੇਅੰਤ ਦਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਐ।
“ਤੂੰ......... ਕਾਤਲ........ ਐ......... ਭੈਣਾ ਦੇ ਵੀਰਾਂ ਦਾ........... ਮਾਵਾਂ ਦੇ ਪੁੱਤਾਂ ਦਾ.............”
“ਤਮਾਮ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ, ਇਹ ਅਦਾਲਤ ਇਸ ਨਤੀਜੇ ‘ਤੇ ਪੁੱਜੀ ਹੈ ਕਿ ਮੁਜ਼ਰਮ ਪੰਜਾਬ ਸਿੰਘ, ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਪਿਛਲੇ ਸਾਰੇ ਸੰਗੀਨ ਜ਼ੁਰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਇਸ ਨੂੰ ਤੁਰੰਤ ਫਾਂਸੀ ਦਾ ਹੁਕਮ ਸੁਣਾਉਂਦੀ ਹੈ, ਠੋ ਬੲ ਹੳਨਗ ਟਲਿਲ ਦੲੳਟਹ” ਜੱਜ ਫੈਸਲਾ ਸੁਣਾ ਕੇ ਕਲਮ ਤੋੜਦਾ ਨਹੀਂ ਸਗੋਂ ਜੇਬ ਵਿਚ ਪਾ ਲੈਂਦੈ, ਕਿਉਂਕਿ ਉਹ ਇਸ ਫੈਸਲੇ ‘ਤੇ ਬਹੁਤ ਖ਼ੁਸ਼ ਹੈ,ਪੰਜਾਬ ਨੂੰ ਘੜੀਸ ਕੇ ਫਾਂਸੀ ਵਾਲੀ ਥਾਂ ‘ਤੇ ਲੈ ਜਾਂਦੇ ਹਨ, ਬਿਨਾ ਨੁਹਾਏ ਧੁਆਏ, ਬਿਨਾ ਕੋਈ ਆਖ਼ਰੀ ਇੱਛਾ ਪੁੱਛੇ, ਤੁਰੰਤ ਮੂੰਹ ‘ਤੇ ਨਕਾਬ ਚੜ੍ਹਾ ਕੇ ਗਲ਼ ਵਿਚ ਰੱਸਾ ਪਾ ਦਿੱਤਾ ਜਾਂਦੈ...............,ਨਕਾਬ ਵਿਚੋਂ ਸ਼ਬਦ ਦੀ ਆਵਾਜ ਸੁਣਾਈ ਦਿੰਦੀ ਹੈ,“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥”
ਇਸ਼ਾਰਾ ਹੋਣ ‘ਤੇ ਜਲਾਦ ਡੰਡਾ ਖਿੱਚ ਦਿੰਦੈ ਤੇ ਏਧਰ ਬੇਅੰਤ ਦੀ ਚੀਕ ਨਿਕਲ ਜਾਂਦੀ ਐ, “ਬਾ..............ਪੂ...................” ਉਹ ਉੱਠ ਕੇ ਬੈਠ ਜਾਂਦਾ ਹੈ, ਸਾਹੋ ਸਾਹ ਹੋਇਆ ਭਮੱਤਰਿਆ ਲਗਾਤਾਰ ਉੱਚੀ ਉੱਚੀ ਰੋ ਰਿਹੈ, ਉਸਦੀ ਮਾਂ ਚੀਕ ਸੁਣ ਕੇ ਭੱਜੀ ਆਉਂਦੀ ਐ,“ਕੀ ਗੱਲ ਪੁੱਤ ਕੀ ਹੋ ਗਿਆ”
“ਬੇਬੇ............. ਬਾਪੂ................ ਬਾਪੂ” ਉਸ ਦੇ ਮੂੰਹੋਂ ਕੋਈ ਹੋਰ ਸ਼ਬਦ ਨਹੀਂ ਨਿਕਲਦੇ,“ਕੋਨੀ ਪੁੱਤ ਕੋਈ ਭੈੜਾ ਸੁਪਨਾ ਦੇਖਿਆ ਹੋਣੈ, ਆਹ ਫੜ੍ਹ ਪਾਣੀ ਪੀ ਲਾ” ਮਾਂ ਉਸ ਨੂੰ ਪਾਣੀ ਦਿੰਦੀ ਹੈ।“ਸੁਪਨਾ ਨ੍ਹੀ ਬੇਬੇ ਸਭ ਹਕੀਕਤ ਐ, ਸਭ ਸੱਚ ਐ ਬੇਬੇ, ਸੱਚ ਐ”
ਮਾਂ ਨੂੰ ਉਸ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਡੌਰ ਭੋਰ ਹੋਈ ਕੁਝ ਦੇਰ ਉਸ ਕੋਲ ਖੜ੍ਹੀ ਰਹਿੰਦੀ ਹਾਂ ਤੇ ਫੇਰ ਚੌਤਰੇ ‘ਤੇ ਜਾ ਕੇ ਚਾਹ ਧਰਨ ਲੱਗਦੀ ਐ, ਤੜਕੇ ਦਾ ਚਾਰ ਵੱਜ ਗਏ ਹਨ, ਮਾਂ ਮੂੰਹ ਵਿਚ ਬੋਲ ਰਹੀ ਐ “ਪਤਾ ਨ੍ਹੀ ਮੁੰਡੇ ਨੇ ਕੀ ਸੁਪਨਾ ਵੇਖਿਐ, ਕਹਿੰਦੇ ਐ ਤੜਕੇ ਦਾ ਸੁਪਨਾ ਸੱਚ ਹੁੰਦੈ ਕਿਤੇ..............., ਰੱਬਾ ਸੁੱਖ ਰੱਖੀਂ” ਓਧਰ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ ਆਉਂਦੀ ਐ,“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥”

Address

Vancouver, BC
V5T

Alerts

Be the first to know and let us send you an email when Amarjeet Singh- - Sirajj posts news and promotions. Your email address will not be used for any other purpose, and you can unsubscribe at any time.

Share


Other Performance & Event Venues in Vancouver

Show All